ਕਵਿਤਾ

ਦੇਰ ਵਕਤ ਦਾ ਨਮਾਜ਼ੀ ਨਹੀਂ ਚੰਗਾ
ਤੋਬਾ ਦੇ ਬਿਨ ਹਾਜ਼ੀ ਨਹੀਂ ਚੰਗਾ
ਆਇਤਾਂ ਤੋਂ ਬਿਨਾਂ ਕਾਜ਼ੀ ਨਹੀਂ ਚੰਗਾ
ਜੋ ਵੰਡ ਪਾ ਕੇ ਹੋਵੇ ਰਾਜ਼ੀ, ਉਹ ਰਾਜ਼ੀ ਨਹੀਂ ਚੰਗਾ

ਜੋ ਗੁਰਬਤ ਵਿੱਚ ਚੋ ਜਾਵੇ ਉਹ ਭਾਂਡਾ ਨਹੀਂ ਚੰਗਾ
ਜੋ ਸਫ਼ਰ ਵਿੱਚ ਸੌਂ ਜਾਵੇ ਉਹ ਸਾਥੀ ਨਹੀਂ ਚੰਗਾ
ਦਾਨ ਕਰਕੇ ਸੁਣਾ ਦਵੇ ਉਹ ਦਾਨੀ ਨਹੀਂ ਚੰਗਾ
ਜੋ ਜਾਮ ਨੂੰ ਛਲਕਾ ਦੇਵੇ ਉਹ ਸਾਕੀ ਨਹੀਂ ਚੰਗਾ

ਜੋ ਫੁੱਲਾਂ ਉੱਤੋਂ ਭੌਰਿਆਂ ਨੂੰ ਉਡਾ ਲਵੇ ਉਹ ਮਾਲੀ ਨਹੀਂ ਚੰਗਾ
ਜੋ ਯਾਰ ਖਿਆਲ ਵਿੱਚ ਮਾਲ ਲਵੇ ਉਹ ਯਾਰ ਖਿਆਲੀ ਨਹੀਂ ਚੰਗਾ

ਚੰਗੀਆਂ ਦੇ ਵਿੱਚ ਉਹ ਕੋਈ ਵੀ ਨਹੀਂ ਚੰਗਾ
ਜਿਵੇਂ ਖੁਲੇ ਆਸਮਾਨ ਵਿੱਚ ਰੰਗ-ਬਿਰੰਗੀਆਂ ਪਤੰਗਾਂ
ਜੇ ਕੀਤੇ ਨੇ ਅਮਲ ਨਾਜ਼ ਰੱਖੀ ਜੱਗ ਤੋਂ ਲੁਕਾ ਕੇ
ਘੁੰਡ ਚੁੱਕਿਆ ਫਿਰ ਰਹਿੰਦੀਆਂ ਨਹੀਂ ਸੰਗਾਂ।