ਕਿਤਾਬ ਤੋਂ ਅਖਬਾਰ ਤੱਕ

ਰਸਕਿਨ ਦੀ ਕਿਤਾਬ,
‘ਅੰਨ ਸਿੰਮਪਲ ਲਿਵਿੰਗ’,
ਪੜ੍ਹਨ ਤੇ ਮੈਂ ਭਾਵੁਕ ਹਾਂ।
ਉਹ ਮੈਨੂੰ ਕੁੱਦਰਤ ਨੇੜੇ ਜਾਣਾ ਸਿਖਾਂਦਾ,
ਜੁਗਨੂੰਆਂ ਨਾਲ ਗੱਲਾਂ ਕਰਨੀਆਂ ਸਿਖਾਂਦਾ,
ਖੁੱਲੀ ਖਿੜਕੀ ‘ਚੋਂ ਬਾਹਰ ਝਾਕਣਾਂ ਸਿਖਾਂਦਾ,
ਅਪਣੀ ਇੱਕਲਤਾ ਨਾਲ ਰਹਿਣਾ ਸਿਖਾਂਦਾ,
ਵੱਧਦੀ ਦੀ ਉਮਰ ਵਿੱਚ ਜਿਉਣਾ ਸਿਖਾਂਦਾ,
ਬੱਚਿਆਂ ਦੀ ਬੇਪ੍ਰਵਾਹੀ ਵਿੱਚ ਮੁੜਨਾਂ ਸਿਖਾਂਦਾ,
ਬਾਰਿਸ਼-ਮਿੱਟੀ ਦੀ ਖੁਸ਼ਬੋ ਕੋਲ ਖਿੱਚ ਲਿਜਾਂਦਾ,
ਚੂਹੇ-ਗਲੈਰੀ ਨਾਲ ਦੋਸਤੀ ਕਰਨੀ ਸਿਖਾਂਦਾ,
ਬੱਦਲਾਂ ਨਾਲ ਆਕਾਸ਼ ਦੇ ਬਦਲਦੇ ਰੰਗ ਦਿਖਾਂਦਾ,
ਮੁੱਕਦੀ ਗੱਲ ਕਾਇਨਾਤ ਨਾਲ ਇਸ਼ਕ ਕਰਨਾਂ ਸਿਖਾਂਦਾ,.

ਕੁਲਦੀਪ ਦੁਸਾਂਝ

ਸੇਵਾ ਮੁਕਤ ਕਰਨਲ ਜਲੰਧਰ