ਗੱਲ
ਗੱਲ ਉਹਦੇ ਨਾਲ ਕਰੀਏ ਜਿਸਨੂੰ ਗੱਲ ਕਰਨ ਦਾ ਵੱਲ ਹੋਵੇ
ਗੱਲ ਉਹਦੇ ਨਾਲ ਕਿਉਂ ਕਰੀਏ ਜਿਹਦੇ ਅੰਦਰ ਭਰਿਆ ਛੱਲ ਹੋਵੇ।
ਗੱਲਾਂ-ਗੱਲਾਂ ਵਿੱਚ ਗੱਲਾਂ ਤਾਂ ਬਹੁਤ ਹੋ ਜਾਂਦੀਆਂ
ਗੱਲ ਤਾਂ ਕਰੀਏ ਜੇ ਨਿਕਲਦਾ ਕੋਈ ਹੱਲ ਹੋਵੇ।
ਮੂੰਹ ‘ਚੋਂ ਨਿਕਲੀ ਗੱਲ ਜਾਂਦੀ ਬੜੀ ਦੂਰ-ਦੂਰ ਤੱਕ
ਜਾਂਦੀ-ਜਾਂਦੀ ਗੱਲ ਦੇ ਪੁਆੜੇ ਗੱਲ ਪੈ ਜਾਂਦੇ
ਨਿੱਕੀ ਜਿਹੀ ਗੱਲ ਦੇ ਨਾਲ ਮਿਰਚ ਮਸਾਲੇ ਕਈ ਲੱਗ ਜਾਂਦੇ
ਹੁਣ ਤੁਸੀਂ ਆਪ ਹੀ ਦੱਸੋ
ਕਿ ਗੱਲ ਕਰੀਏ ਤਾਂ ਕੀ ਕਰੀਏ
ਗੱਲ ਕਰੀਏ ਤਾਂ ਕੀ ਕਰੀਏ
