ਦੋਹੇ
ਰੋਲ ਰਿਹਾ ਏ ਮੁਲਕ ਨੂੰ, ਕੁਫ਼ਰ ਰਿਹਾ ਏ ਤੋਲ।
ਰਲਿਆ ਚੋਰਾਂ ਨਾਲ ਉਹ, ਸੀ ਰਾਖੇ ਦਾ ਰੋਲ।
ਕੱਜ ਸਕੇ ਨਾ ਕਤਲ ਨੂੰ, ਬਹੁਤ ਬਣਾਏ ਪੰਜ।
ਨੂੰਹ ਨੇ ਪੁੱਤ ਨਾ ਜੰਮਿਆਂ, ਉਸ ਵਿਚ ਇਹ ਸੀ ਕੱਜ।
ਬੰਦ ਬਣੇ ਨਾ ਨਾਰ ਦੇ, ਹਰਿਆ ਪਿੱਟ-ਪਿੱਟ ਧੰਦ।
ਪੈਣਗੀਆਂ ਹੁਣ ਵੰਡੀਆਂ ਜਦ, ਹੌਲ ਭਰਾ ਨੂੰ ਪੈਣ ।
ਕੱਖ ਗਲੀ ਦਾ ਬਣ ਗਈ, ਸੀ ਲੱਖਾਂ ‘ਚੋਂ ਵੱਖ।
ਰੁਲ ਗਈ ਗੋਹੇ ਵਿੱਚ ਹੀ, ਥਾਂ-ਥਾਂ ਖੋਤੇ ਕੱਖ।
ਛੇੜ ਛੜੇ ਨੂੰ ਨਾ ਕੁੜੇ, ਨਾ ਤੂੰ ਜ਼ਖ਼ਮ ਉਚੇੜ।
ਆਖ ਵਰਾ ਕੇ ਜੇਠ ਨੂੰ, ਚੱਲ ਹੁਣ ਮੱਝਾਂ ਛੇੜ।
ਚੀਰ ਹੈ ਟੇਡਾ ਕੱਢਿਆ, ਨੈਣੋਂ ਵਗਦੈ ਨੀਰ ।
ਹੋਈਆਂ ਗੱਲ੍ਹਾਂ ਸਿਲ੍ਹੀਆਂ, ਰਹੀ ਏ ਗੰਢੇ ਚੀਰ ।
ਮੱਲ ਚੋਟੀ ਦਾ ਸੀ ਕਦੇ, ਬਹੁਤ ਬਣੀ ਸੀ ਭੱਲ।
ਕੱਢਦਾ ਸੌ ਸੌ ਡੰਡ ਸੀ, ਪਿਆ ਹੈ ਮੰਜਾ ਮੱਲ।

ਹਰਮਿੰਦਰ ਸਿੰਘ ਕੋਹਾਰਵਾਲਾ
+91 98768-73735