ਹੜ੍ਹ
ਰਾਤੀਂ ਕਰੀਬ ਢਾਈ ਤਿੰਨ ਵਜੇ ਕਾਲੋਨੀ ਦੇ ਗੁਰਦੁਆਰੇ ਤੋਂ ਹੜ੍ਹ ਆਉਣ ਦੀ ਸੂਚਨਾ ਦਿੱਤੀ ਗਈ।ਅਚਾਨਕ ਇਹ ਸੁਣ ਕੇ ਮੇਰੇ ਬਜ਼ੁਰਗ ਮਾਤਾ-ਪਿਤਾ ਘਬਰਾ ਗਏ ਤੇ ਉਨ੍ਹਾਂ ਨੇ ਮੈਨੂੰ ਵੀ ਸੁਚੇਤ ਹੋਣ ਲਈ ਪੇਰਿਆ। ਪਿਤਾ ਨੂੰ ਮੈਂ ਇਹ ਕਹਿ ਕੇ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ,“ਮੈਂ ਸਮਾਨ ਸੰਭਾਲਦਾ ਹਾਂ, ਤੁਸੀਂ ਗੁਆਂਢੀਆਂ ਦੇ ਚੁਬਾਰੇ ਤੇ ਚਲੇ ਜਾਓ।”
ਮਾਪਿਆਂ ਦੇ ਜਾਣ ਪਿੱਛੋਂ ਮੈਂ ਇਹ ਸੋਚ ਕੇ ਘਰ ਹੀ ਰਿਹਾ ਕਿ ਪਾਣੀ ਹੀ ਹੈ, ਆ ਕੇ ਚਲਾ ਜਾਵੇਗਾ, ਨਾਲੇ ਕਿੰਨਾ ਕੁ ਪਾਣੀ ਆਵੇਗਾ! ਪਾਣੀ ਹੌਲੀ-ਹੌਲੀ ਘਰ ਵਿਚ ਦਾਖਲ ਹੋਣਾ ਸ਼ੁਰੂ ਹੋਇਆ। ਮੇਰੇ ਵਿਹਦੇ-ਵਿਹਦੇ ਪਾਣੀ ਨੇ ਬੈੱਡ, ਸੋਫਾ, ਟੀਵੀ, ਮੇਜ਼, ਫਰਿੱਜ ਆਦਿ ਵੱਡੀਆਂ ਤੇ ਭਾਰੀ ਚੀਜ਼ਾਂ ਨੂੰ ਮੂਧੇ ਮੂਹ ਉਲਟਾ ਦਿੱਤਾ। ਮੈਂ ਉਨ੍ਹਾਂ ਚੀਜ਼ਾਂ ਨੂੰ ਵਾਰ-ਵਾਰ ਸੈਭਾਲਦਾ, ਸੈੱਟ ਕਰਦਾ, ਪਰ ਪਾਣੀ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਸੀ ਜਾ ਰਹੀ।
ਹਾਰ ਕੇ ਮੈਂ ਚੀਜ਼ਾਂ ਨੂੰ ਸੰਭਾਲਣਾ ਛੱਡ ਕੇ ਆਪਣੇ-ਆਪ ਨੂੰ ਬਚਾਉਣ ਦਾ ਆਹਰ ਕਰਨ ਲੱਗਾ। ਮੈਂ ਇਕ ਮੇਜ਼ ‘ਤੇ ਸਟੂਲ ਰੱਖਿਆ ਅਤੇ ਉਹਦੇ ‘ਤੇ ਖੜੋ ਕੇ ਛੱਤ ਵਾਲੇ ਪੱਖੇ ਨੂੰ ਹੱਥ ਪਾ ਲਿਆ ਕਿ ਪਾਣੀ ਇਥੋਂ ਤੱਕ ਤਾਂ ਪਹੁੰਚ ਨਹੀਂ ਸਕੇਗਾ। ਮੈਂ ਅਜੇ ਪੂਰੀ ਤਰ੍ਹਾਂ ਪੱਖੇ ਨੂੰ ਹੱਥ ਪਾ ਕੇ ਸੰਭਲਿਆ ਵੀ ਨਹੀਂ ਸਾਂ ਕਿ ਪਾਣੀ ਨੇ ਜ਼ੋਰ ਵਿਖਾਇਆ। ਮੇਰੇ ਹੇਠੋਂ’ ਸਟੂਲ ਅਤੇ ਮੇਜ਼ ਨਿਕਲ ਕੇ ਜਾ ਡਿੱਗੇ ਅਤੇ ਮੈਂ ਪੱਖੇ ਨਾਲ ਲਟਕ ਗਿਆ। ਮੇਰਾ ਕਮਰ ਤੋਂ ਹੇਠਲਾ ਸਰੀਰ ਪਾਣੀ ਵਿਚ ਸੀ ਅਤੇ ਜੁਲਾਈ ਦੇ ਗਰਮ ਮਹੀਨੇ ਵਿਚ ਪਾਣੀ ਇਨਾ ਠੰਡਾ ਸੀ ਕਿ ਬੇਦਾ ਯਖ਼ ਹੋ ਜਾਏ।ਇਨਾ ਸ਼ੁਕਰ ਸੀ ਕਿ ਬਿਜਲੀ ਵਿਭਾਗ ਵਲੋਂ ਬਿਜਲੀ ਬੈਦ ਕਰ ਦਿੱਤੀ ਗਈ ਸੀ, ਨਹੀਂ ਤਾਂ ਕੋਧਾਂ ਵਿਚ ਕਰੈਟ ਆਉਣ ਦਾ ਪੂਰਾ ਖਤਰਾ ਸੀ।
ਮੇਰੇ ਬਜ਼ੁਰਗ ਮਾਪਿਆਂ ਨੂੰ ਮੇਰੇ ਅਜੇ ਤੱਕ ਬਾਹਰ ਨਾ ਆਉਣ ਦੀ ਚਿੰਤਾ ਸੀ। ਉਨ੍ਹਾਂ ਨੇ ਦੋ ਤੈਰਨ ਵਾਲੇ ਮੁਡਿਆਂ ਨੂੰ ਆਪਣੀ ਚਿੰਤਾ ਦੱਸੀ, ਜਿਸ ਕਰਕੇ ਦੋਵੇਂ ਮੋਡੇ ਨਾਲ ਨਾਲ ਜੁੜੇ ਘਰਾਂ ਦੀਆਂ ਛੱਤਾਂ ਰਾਹੀਂ ਸਾਡੇ ਘਰ ਦੀ ਛੱਤ ਤੋਂ ਹੀ ਮੈਨੂੰ ਆਵਾਜ਼ਾਂ ਮਾਰਨ ਲੱਗੇ। ਮੈਂ ਉਨ੍ਹਾਂ ਨੂੰ ਐਦਰੋਂ ਹੀ ਉਚੀ ਆਵਾਜ਼ ਵਿਚ ਕਹਿ ਕੇ ਸੁਣਾਇਆ ਕਿ ਮੈਂ ਤਾਂ ਪੱਖੇ ਨੂੰ ਫੜੀ ਲਟਕ ਰਿਹਾ ਹਾਂ ਉਨ੍ਹਾਂ ਨੇ ਬਾਹਰੋਂ ਹੀ ਕਿਹਾ,“ਹੇਠਾਂ ਪਾਣੀ ਵਿਚ ਛਾਲ ਮਾਰ ਕੇ ਬਾਹਰ ਵਿਹੜੇ ਵਿਚ ਆ ਜਾਓ, ਏਥੋਂ ਅਸੀਂ ਤੁਹਾਨੂੰ ਕੋਠੇ ‘ਤੇ ਲੈ ਜਾਵਾਂਗੇ।” ਪਰ ਮੈਂ ਅਜਿਹਾ ਕਰਨ ਤੋਂ ਅਸਮਰੱਥਤਾ ਪਰਗਟ ਕੀਤੀ, ਕਿਉਂਕਿ ਮੈਨੂੰ ਡਰ ਸੀ ਕਿ ਪਾਣੀ ਵਿੱਚ ਛਾਲ ਮਾਰ ਕੇ ਤਾਂ ਮੈਂ ਡੁੱਬ ਹੀ ਜਾਵਾਂਗਾ।
ਖੈਰ, ਉਨ੍ਹਾਂ ਨੇ ਜਿਵੇਂ-ਕਿਵੇਂ ਕੋਠੇ ਤੋਂ ਹੀ ਹੇਠਾਂ ਪਾਣੀ ਵਿੱਚ ਛਾਲਾਂ ਮਾਰੀਆਂ ਤੇ ਤੈਰਦੇ ਹੋਏ ਉਸ ਕਮਰੇ ਵਿਚ ਆ ਗਏ, ਜਿਥੇ ਮੈਂ ਲਟਕਿਆ ਹੋਇਆ ਸਾਂ।ਉਨ੍ਹਾਂ ਨੇ ਮੈਨੂੰ ਹੱਥ ਛੱਡਣ ਲਈ ਕਿਹਾ ਤਾਂ ਮੈਂ ਡਰਦੇ-ਡਰਦੇ ਪੱਖੇ ਨਾਲੋਂ ਹੱਥ ਛੱਡ ਦਿੱਤੇ ਤੇ ਉਨ੍ਹਾਂ ਨੇ ਮੈਨੂੰ ਹੇਠਾਂ ਡਿੱਗਣ ਤੋਂ ਪਹਿਲਾਂ ਹੀ ਬੋਚ ਲਿਆ। ਉਨ੍ਹਾਂ ਮੁੰਡਿਆਂ ਦੀ ਮਦਦ ਨਾਲ ਮੈਂ ਵੀ ਕੋਠੇ ‘ਤੇ ਚੜ੍ਹ ਗਿਆ ਅਤੇ ਮੌਤ ਤੋਂ ਮੁਕਤੀ ਪ੍ਰਾਪਤ ਕੀਤੀ।ਅਗਲੇ ਤਿੰਨ ਦਿਨਾਂ ਤੱਕ ਹੜ੍ਹ ਦਾ ਪਾਣੀ ਕਾਲੋਨੀ ਦੇ ਘਰਾਂ ਵਿਚ ਉਵੇਂ ਹੀ ਘਰ ਬਣਾਈ ਬੈਠਾ ਰਿਹਾ।
ਹੜ੍ਹ ਦਾ ਪਾਣੀ ਕੁਝ ਘਟਣ ਪਿਛੋਂ ਆਸਪਾਸ ਦੇ ਪਿੰਡਾਂ ਤੋਂ ਲੋਕੀਂ ਭੋਜਨ, ਦੁੱਧ ਤੇ ਖਾਣ-ਪੀਣ ਦੀਆਂ ਹੋਰ ਚੀਜ਼ਾਂ ਰੇੜ੍ਹਿਆਂ ‘ਤੇ ਲੈ ਕੇ ਆਉਂਦੇ ਰਹੇ ਤੇ ਉਪਰ ਬੈਠੇ ਬੇਸਹਾਰਾ ਲੋਕਾਂ ਨੂੰ ਦਿੰਦੇ ਰਹੇ। ਫਿਰ ਇਕ ਦਿਨ ਸਰਕਾਰੀ ਹੈਲੀਕਾਪਟਰ ਵੀ ਆਇਆ। ਜਿਸ ਵੱਲੋਂ ਬਹੁਤ ਸਾਰੇ ਖਾਣੇ ਦੇ ਪੈਕੇਟ ਤੇ ਦਵਾਈਆਂ ਹੇਠਾਂ ਪਾਣੀ ਵਿਚ ਸੁੱਟੀਆਂ ਗਈਆਂ। ਵਧੇਰੇ ਚੀਜ਼ਾਂ ਤਾਂ ਪਾਣੀ ਵਿਚ ਹੀ ਡਿੱਗ ਗਈਆਂ, ਕੁਝ ਕੁ ਹੀ ਹੜ੍ਹ-ਪੀੜਤ ਲੋਕਾਂ ਦੇ ਹੱਥ ਲੱਗੀਆਂ। ਹੈਲੀਕਾਪਟਰ ਨਾਲ ਹੋਰ ਨੁਕਸਾਨ ਇਹ ਹੋਇਆ ਕਿ ਇਸਦੇ ਤੇਜ਼ ਚੱਲਣ ਵਾਲੇ ਖੇਭਾਂ ਨਾਲ ਬਹੁਤ ਸਾਰੀਆਂ ਸੁੱਕੀਆਂ ਹੋਈਆਂ ਚੀਜ਼ਾਂ, ਜਿਨ੍ਹਾਂ ਵਿਚ ਰਜ਼ਾਈਆਂ ਵਗੇਰਾ ਵੀ ਸਨ, ਫਿਰ ਤੋਂ ਹੇਠਾਂ ਪਾਣੀ ਵਿਚ ਡਿੱਗ ਪਈਆਂ।
ਇਸ ਘਟਨਾ ਤੋਂ ਕਰੀਬ ਛੇ ਸਾਲ ਬਾਅਦ ਮੈਂ ਗ੍ਹਿਸਥੀ ਧਾਰਨ ਕੀਤੀ ਅਤੇ ਆਪਣੀ ਸੁਪਤਨੀ ਨੂੰ ਹੜ੍ਹਾਂ ਦੀ ਇਹ ਦੁਖਦਾਈ ਹੱਡਬੀਤੀ ਸੁਣਾਈ ਤਾਂ ਪਤਨੀ ਨੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰ ਕਰਦਿਆਂ ਕਿਹਾ, “ਤੁਸੀਂ ਜੁ ਮੇਰੇ ਲੜ ਲਗਣਾ ਸੀ, ਇਸੇ ਲਈ“ਉਸਨੇ’ ਤੁਹਾਨੂੰ ਬਚਾ ਲਿਆ।