ਸਬਰ, ਸ਼ੁਕਰ ਤੇ ਅਰਦਾਸ
ਸਬਰ, ਸ਼ੁਕਰ ਤੇ ਅਰਦਾਸ ਵੇਖਣ ਅਤੇ ਲਿਖਣ ਵਿੱਚ ਇਹ ਸ਼ਬਦ ਭਾਵੇਂ ਛੋਟੇ ਲੱਗਣ ਪਰ ਇਨ੍ਹਾਂ ਤਿੰਨਾਂ ਸ਼ਬਦਾਂ ਵਿੱਚ ਹੀ ਜ਼ਿੰਦਗੀ ਦਾ ਅਸਲੀ ਫਲਸਫ਼ਾ ਛੁਪਿਆ ਹੈ। ਜਿਸ ਇਨਸਾਨ ਨੇ ਇਨ੍ਹਾਂ ਤਿੰਨਾਂ ਸ਼ਬਦਾਂ ਦਾ ਮਹੱਤਵ ਸਮਝ ਲਿਆ ਤੇ ਆਪਣੇ ਜੀਵਨ ‘ਚ ਇਨ੍ਹਾਂ ਨੂੰ ਲਾਗੂ ਕਰ ਲਿਆ ਉਸ ਤੋਂ ਸੁੱਖੀ ਇਨਸਾਨ ਕੋਈ ਨਹੀਂ ਹੋ ਸਕਦਾ। ਗੁਰਸਿੱਖ ਜੀਵਨ ਦਾ ਤਾਂ ਆਧਾਰ ਹੀ ਸਬਰ, ਸ਼ੁਕਰ ਤੇ ਅਰਦਾਸ ਹੈ। ਸਬਰ ਭਾਵ ਪ੍ਰਮਾਤਮਾ ਜੋ ਵੀ ਕਰ ਰਿਹਾ ਹੈ, ਜੋ ਵੀ ਦੇ ਰਿਹਾ ਹੈ ਸੁੱਖ ਚਾਹੇ ਦੁੱਖ ਉਸਦੀ ਰਜ਼ਾ ਸਮਝ ਖਿੜੇ ਮੱਥੇ ਕਬੂਲ ਕਰੋ। ਸ਼ੁਕਰ ਭਾਵ ਪ੍ਰਮਾਤਮਾ ਦੀ ਬਖਸ਼ੀ ਹਰ ਦਾਤ ਲਈ, ਹਾਰ ਸਾਹ ਲਈ ਉੱਠਦੇ ਬਹਿੰਦੇ ਉਸ ਮਾਲਕ ਦਾ ਸ਼ੁਕਰਾਨਾ ਕਰੋ। ਅਰਦਾਸ ਭਾਵ ਉਸ ਮਾਲਕ ਤੇ ਭਰੋਸਾ ਰੱਖ ਸੱਚੇ ਮਨੋ ਉਸ ਪ੍ਰਮਾਤਮਾ ਅੱਗੇ ਆਪਣੇ ਕਾਰਜ ਲਈ ਬੇਨਤੀ ਕਰੋ। ਅਸਲ ਵਿੱਚ ਸਬਰ ਪ੍ਰਮਾਤਮਾ ਦੀ ਬਖਸ਼ੀ ਉਹ ਦਾਤ ਹੈ ਜੋ ਭਿਖਾਰੀ ਨੂੰ ਵੀ ਰਾਜਾ ਬਣਾ ਦਿੰਦਾ ਹੈ ਤੇ ਜਿਸਦੇ ਅੰਦਰ ਸਬਰ ਨਹੀਂ ਉਹ ਰਾਜਾ ਹੋ ਕੇ ਵੀ ਸਾਰੀ ਉਮਰ ਭਿਖਾਰੀ ਹੀ ਬਣਿਆ ਰਹਿੰਦਾ ਹੈ।
ਅੱਜ ਸਾਡੇ ਕੋਲ ਮਹਿਲਾਂ ਵਰਗੇ ਘਰ ਨੇ, ਵੱਡੀਆਂ ਗੱਡੀਆਂ ਨੇ, ਦੌਲਤ-ਸ਼ੋਹਰਤ ਹੈ ਪਰ ਇਹ ਸਭ ਹੋਣ ਦੇ ਬਾਵਜੂਦ ਵੀ ਅਸੀਂ ਖ਼ੁਸ਼ ਨਹੀਂ ਹਾਂ। ਨਾ ਤਾਂ ਸਾਡੇ ਵਿਹੜਿਆਂ ਵਿੱਚ ਹਾਸੇ ਗੂੰਜਦੇ ਹਨ ਤੇ ਨਾ ਹੀ ਸਾਡੇ ਮੁੱਖ ਤੇ ਉਹ ਰੌਣਕ ਦਿਖਾਈ ਦਿੰਦੀ ਹੈ। ਇਸਦਾ ਇੱਕੋ-ਇੱਕ ਕਾਰਨ ਹੈ ਸਾਡੇ ਅੰਦਰ ਸਬਰ, ਸ਼ੁਕਰ ਦਾ ਨਾਂ ਹੋਣਾ। ਸਾਨੂੰ ਉਸ ਮਾਲਿਕ ਦਾ ਸ਼ੁਕਰਾਨਾ ਕਰਨਾ ਹੀ ਨਹੀਂ ਆਉਂਦਾ। ਪ੍ਰਮਾਤਮਾ ਸਾਡੀ ਝੋਲੀ ਖੁਸ਼ੀਆਂ ਨਾਲ ਭਰ ਦਿੰਦਾ ਹੈ ਪਰ ਫੇਰ ਵੀ ਅਸੀਂ ਉਨ੍ਹਾਂ ਚੀਜ਼ਾਂ, ਉਨ੍ਹਾਂ ਇਨਸਾਨਾਂ ਲਈ ਸਾਰੀ ਉਮਰ ਝੂਰਦੇ ਰਹਿੰਦੇ ਹਾਂ ਜੋ ਸਾਨੂੰ ਨਹੀਂ ਮਿਲੇ। ਅਸੀਂ ਮਾਲਿਕ ਦੀਆਂ ਦਿੱਤੀਆਂ ਦਾਤਾਂ ਲਈ ਉਸਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਸਗੋਂ ਬੇਲੋੜੀਆਂ ਚੀਜ਼ਾਂ ਲਈ ਉਸਨੂੰ ਹਮੇਸ਼ਾ ਕੋਸਦੇ ਰਹਿੰਦੇ ਹਾਂ। ਇਸਦਾ ਵੱਡਾ ਕਾਰਣ ਹੈ ਕਿ ਸਾਨੂੰ ਭਾਣਾ ਮੰਨਣਾ ਤੇ ਉਸਦੀ ਰਜ਼ਾ ‘ਚ ਰਹਿਣਾ ਨਹੀਂ ਆਉਂਦਾ। ਜਿਸ ਇਨਸਾਨ ਨੂੰ ਮਾਲਿਕ ਦਾ ਭਾਣਾ ਮੰਨਣਾ ਤੇ ਉਸਦੀ ਰਜ਼ਾ ਵਿੱਚ ਰਹਿਣਾ ਆ ਜਾਵੇ ਉਹ ਇਨਸਾਨ ਜ਼ਿੰਦਗੀ ‘ਚ ਕਦੇ ਦੁੱਖੀ ਹੋ ਹੀ ਨਹੀਂ ਸਕਦਾ।
ਅਸਲ ਵਿਚ ਸਬਰ ਤੋਂ ਵੱਡੀ ਕੋਈ ਚੀਜ਼ ਹੈ ਹੀ ਨਹੀਂ ਤੇ ਜਿਸ ਇਨਸਾਨ ਨੂੰ ਸਬਰ ਤੇ ਸ਼ੁਕਰਾਨਾ ਕਰਨਾ ਆ ਗਿਆ ਉਸ ਤੋਂ ਵੱਡਾ ਰਾਜਾ ਕੋਈ ਨਹੀਂ ਹੈ। ਜ਼ਿੰਦਗੀ ਤੋਂ ਜੇਕਰ ਸ਼ਿਕਾਇਤਾਂ ਵੱਧ ਜਾਣ ਤਾਂ ਹਮੇਸ਼ਾ ਆਪਣੇ ਤੋਂ ਨੀਵੇਂ ਵੱਲ ਵੇਖੋ। ਜੇਕਰ ਆਪਣੇ ਮਹਿਲ ਛੋਟੇ ਲੱਗਣ ਤਾਂ ਝੋਂਪੜੀ ਵਾਲੇ ਦਾ ਸਬਰ ਵੇਖੋ। ਆਪਣੀ ਗੱਡੀ ਜੇਕਰ ਛੋਟੀ ਲੱਗੇ ਤਾਂ ਸਾਈਕਲ ਵਾਲੇ ਦਾ ਸਬਰ ਵੇਖੋ। ਆਪਣੀਆਂ ਤਕਲੀਫ਼ਾਂ ਜੇਕਰ ਜ਼ਿਆਦਾ ਲੱਗਣ ਤਾਂ ਇੱਕ ਵਾਰ ਕਿਸੇ ਹਸਪਤਾਲ ਦਾ ਗੇੜਾ ਮਾਰ ਆਵੋ। ਪਰਿਵਾਰਿਕ ਝਗੜੇ ਜੇਕਰ ਤੰਗ ਕਰਨ ਤਾਂ ਇੱਕ ਵਾਰ ਅਨਾਥ ਆਸ਼ਰਮ, ਬਿਰਧ ਆਸ਼ਰਮ ਜਾਂ ਯਤੀਮ ਘਰ ਦਾ ਗੇੜਾ ਮਾਰ ਆਓ। ਤੁਹਾਨੂੰ ਜ਼ਿੰਦਗੀ ਦੇ ਅਸਲੀ ਅਰਥ ਆਪੇ ਉਸ ਮਾਲਿਕ ਦੀ ਦਾਤ ਦੀ ਸਮਝ ਆ ਜਾਵੇਗੀ।
ਅਸੀਂ ਖ਼ੁਸ਼ ਕਿਉਂ ਹੈਂ ਕਿ ਅਸੀਂ ਆਪਣੇ ਤੋਂ ਉੱਚੇ ਵੱਲ ਵੇਖ ਤੁਰਦੇ ਤਾਂ ਹਰ ਰੋਜ਼ ਹਰ ਪਲ ਆਪਣੇ ਤੋਂ ਨੀਵੇਂ ਵੱਲ ਵੇਖ ਸ਼ੁਕਰਾਨਾ ਕਰਨਾ ਨਹੀਂ ਸਿੱਖੇ। ਜਿਸ ਇਨਸਾਨ ਕੋਲ ਦੋ ਵਕਤ ਦੀ ਰੋਟੀ ਹੈ, ਸਿਰ ‘ਤੇ ਛੱਤ ਹੈ, ਤਨ ਢੱਕਣ ਲਈ ਕੱਪੜੇ ਹਨ ਤੇ ਰੱਬ ਦੀ ਬਹੁਤ ਰਹਿਮਤ ਹੈ ਉਹ ਖੁਸ਼ਨਸੀਬ ਹੈ। ਜ਼ਿੰਦਗੀ ਦੀਆਂ ਖੇਡਾਂ ਦੀ ਪੁੜਤ ਸਮਝੋ ਪ੍ਰਮਾਤਮਾ ਕਰ ਰਿਹਾ ਹੈ ਤਾਂ ਉਸਦੇ ਸ਼ੁਕਰਗੁਜ਼ਾਰ ਹੋਵੋ ਨਾ ਕਿ ਦੁਨਿਆਵੀ ਚੀਜ਼ਾਂ ਪ੍ਰਤੀਸ਼ਾ ‘ਚੋਂ ਰੱਖੋ ਤੇ ਉਸਨੂੰ ਕੋਸਦੇ ਚੱਲੋ ਜਾਵੋ। ਇੱਕ ਗੱਲ ਹਮੇਸ਼ਾ ਯਾਦ ਰੱਖੋ ਪੈਸਾ ਕਦੇ ਵੀ ਤੁਹਾਨੂੰ ਖੁਸ਼ੀ ਨਹੀਂ ਦੇ ਸਕਦਾ। ਸਿਰਫ਼ ਤੁਹਾਡੀਆਂ ਲੋੜਾਂ ਦੀ ਪੂਰਤੀ ਕਰ ਸਕਦਾ ਹੈ। ਇਨਸਾਨ ਖੁਸ਼ ਉਦੋਂ ਹੀ ਹੁੰਦਾ ਹੈ ਜਦੋਂ ਉਸਨੂੰ ਸਕੂਨ ਮਿਲੇ ਤੇ ਸਕੂਨ ਉਦੋਂ ਹੀ ਮਿਲਦਾ ਹੈ ਜਦੋਂ ਇਨਸਾਨ ਅੰਦਰ ਸਬਰ ਤੇ ਸ਼ੁਕਰ ਆ ਜਾਵੇ।
ਜ਼ਿੰਦਗੀ ਨੇ ਨੰਬਰ ਲਿਖਣਾ ਹੈ ਤਾਂ ਸਬਰ ਕਰਨਾ ਸਿੱਖੋ, ਉਸ ਮਾਲਿਕ ਦੀ ਰਜ਼ਾ ‘ਚ ਖੁਸ਼ ਰਹਿਣਾ ਸਿੱਖੋ। ਦੁਨੀਆਂ ਤੇ ਨਫ਼ਰਤ ਕਰਨ ਵਾਲੇ ਇਨਸਾਨ ਕਦੇ ਖੁਸ਼ ਨਹੀਂ ਹੋ ਸਕਦਾ। ਅੱਜ ਦਾ ਇਨਸਾਨ ਲਾਲਚ ਦੇ ਨਾਲ ਤਾਂ ਨੁਕਸਾਨ ਕਰਦਾ ਹੀ ਹੈ ਸਗੋਂ ਸਭ ਤੋਂ ਵੱਧ ਨੁਕਸਾਨ ਆਪਣਾ ਕਰਦਾ ਹੈ। ਉਹ ਹਮੇਸ਼ਾ ਸਿਰਫ਼, ਹਉਮੈਬ, ਖੁਸ਼ੀਆਂ ਲੱਭਣ ਤੇ ਸਬਰ ਸਿੱਖਣ ‘ਚ ਰਹਿੰਦਾ ਜਿਹੇ। ਜਿਸ ਦਿਨ ਤੁਹਾਨੂੰ ਰੱਬ ਦੀ ਕਰਵਾ ਦਾਤ ਸਮਝ ਆ ਗਈ ਉਸ ਦਿਨ ਹਰ ਖੁਸ਼ੀ ਤੁਹਾਡੇ ਦੁਆਰੇ ਆਵੇਗੀ ਮਿਲੇਗੀ। ਜ਼ਿੰਦਗੀ ਇੱਕ ਵਾਰ ਫੇਰ ਬੋਲ ਕੇ ਉਸ ਮਾਲਿਕ ਤੇ ਭਰੋਸਾ ਕਰਕੇ ਵੇਖੋ, ਸੱਚੇ ਦਿਲੋਂ ਅਰਦਾਸ ਕਰਕੇ ਵੇਖੋ ਤੁਹਾਡਾ ਹਰ ਕਾਰਜ ਉਹ ਆਪ ਪੂਰਾ ਕਰੇਗਾ। ਜ਼ਿੰਦਗੀ ਇੱਕ ਦਿਨ ਬਦਲ ਜਾਵੇਗੀ ਬਸ ਉਸ ਦੇ ਹੁਕਮਾਂ ਰਜ਼ਾ ਨੂੰ ਸਮਝਣ ਦੀ, ਉਸਦੇ ਭਾਣੇ ਨੂੰ ਮੰਨਣ ਦੀ, ਸਬਰ ਦਾ ਪੱਲਾ ਫੜ੍ਹ ਹਰ ਸਾਹ ਲਈ ਉਸਦਾ ਸ਼ੁਕਰਾਨਾ ਕਰਨ ਦੀ ਅਤੇ ਸੱਚੇ ਦਿਲੋਂ ਅਰਦਾਸ ਦੇ ਕਰਨ ਦੀ ਅਰਦਾਸ ਕਰਨ ਦੀ।

- ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਹੁਸ਼ਿਆਰਪੁਰ।