ਸ਼ਬਦ ਸੁਨੇਹੇ ਨੂੰ ਸਮਝਦੇ ਨਹੀਂ ਤੇ ਨਾ ਹੀ ਅਮਲ ਚ ਗੁੰਦਦੇ ਗੁੰਨ੍ਹਦੇ ਹਾਂ

ਆਪਣੀ ਆਪੇ ਕੀਤੀ ਹੋਈ ਵਡਿਆਈ ਖੁਸ਼ੀ ਤਾਂ ਦਿੰਦੀ ਹੈ ਪਲ ਦੋ ਪਲ ਦੀ ਪਰ ਸਿਰਫ਼ ਆਪਣੇ ਆਪ ਲਈ। ਉਹ ਖੁਸ਼ੀ ਕੋਈ ਸਿਫਾਰਸ਼ ਨਹੀਂ ਬਣਦੀ ਨਾ ਹੀ ਹੁੰਦੀ ਹੈ। ਲੋਕ ਸਭ ਜਾਣਦੇ ਹੁੰਦੇ ਹਨ, ਪਹਿਚਾਣਦੇ ਨੇ ਹਰੇਕ ਦੀਆਂ ਮਾਰੀਆਂ ਮੱਲਾਂ।
 ਆਪਣੀਆਂ ਆਪੇ ਵਡਿਆਈਆਂ ਕਰਕੇ ਫਿਰ ਰੱਬ ਦੀ  ਨਾਲ ਸਿਫਾਰਸ਼ ਗੰਢ ਦੇਣਾ ਕਿ ਉਸਦੀ ਮਿਹਰਬਾਨੀ ਹੀ ਇੰਨੀ ਹੈ ਕਿ ਮੈਂ ਚਮਤਕਾਰ ਵੀ ਕਰ ਦਿੰਦਾ ਹਾਂ।
 ਅਸਲ ਵਿੱਚ ਸਭ ਕੁਝ ਆਪ ਕਰਨਾ ਹੁੰਦਾ ਹੈ ਸੋਚਣਾ ਸਮਝਣਾ ਉਸਾਰਨਾ।
 ਆਈਡੀਏ ਵਿਚਾਰ ਉੱਚੀ ਸੋਚ ਸਮਝ ਨਾਲ ਪ੍ਰਗਤੀਵਾਦੀ ਮਾਡਲ ਦੀ ਤਰ੍ਹਾਂ ਕ੍ਰੀਏਟਿਵ ਐਕਟੀਵਿਟੀ ਕਰਨਾ  ਹੁੰਦਾ ਹੈ।
 ਦਾਰਸ਼ਨਿਕ ਲੋਕ ਕਦੇ ਆਪਣੀਆਂ ਵਡਿਆਈਆਂ ਨਹੀਂ ਕਰਦੇ, ਉਹ ਤਾਂ ਸਿਧਾਂਤਕ ਸੋਚ ਨਾਲ ਫਿਲੋਸਫੀਕਲ ਉੱਤਮ  ਉਮਦਾ ਵਿਚਾਰ ਮੱਥਿਆ ਵਿੱਚ ਚਿਣਦੇ ਹੀ ਰਹਿੰਦੇ ਹਨ।
 ਆਪਣੀ ਵਡਿਆਈ ਕਰਕੇ ਆਪੇ ਹੀ ਖੁਸ਼ ਹੋਣਾ-ਇੱਕ ਅਨਾਥ ਸੰਤੋਖ ਜਾਂ ਅਹੰਕਾਰ ਦੀ ਝਲਕ ਹੁੰਦੀ ਹੈ।
 ਅੱਜ ਦੇ ਸਮਾਜ ਵਿੱਚ “ਆਪਣੀ ਵਡਿਆਈ ਕਰਕੇ ਆਪੇ ਹੀ ਖੁਸ਼ ਹੋਣਾ” ਇੱਕ ਆਮ ਰਵੱਈਆ ਬਣ ਗਿਆ ਹੈ।
 ਕਈ ਉਹ ਲੋਕ ਜੋ ਆਪਣੇ ਕੰਮ ਜਾਂ ਲਾਭ ਦੀ ਸਿਰਫ਼  ਆਪਣੀ ਹੀ ਨਿੱਜੀ ਗੱਲ ਕਰਦੇ ਹਨ, ਨਾ ਫਿਰ ਕਿਸੇ ਦੀ ਤਾਰੀਫ਼ ਨੂੰ ਮੀਨਤ ਦੀ ਮਾਨਤਾ ਦਿੰਦੇ ਹਨ ਅਤੇ ਨਾ ਕਿਸੇ ਦੀ ਰਾਏ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਹ ਵਿਅਕਤੀ ਸੰਤੋਖ ਦੇ ਰੂਪ ਵਿੱਚ ਲੋਕ ਆਤਮ-ਤਾਰੀਫ਼ ਨੂੰ ਸਵੀਕਾਰ ਕਰਦੇ ਹਨ, ਪਰ ਇਹ ਕਿੰਨਾ ਸਹੀ ਹੈ? ਕੀ ਇਹ ਇਕ ਚੰਗਾ ਗੁਣ ਹੈ ਜਾਂ ਅਹੰਕਾਰ ਦੀ ਸ਼ੁਰੂਆਤ?

  1. ਆਤਮ-ਸੰਤੋਖ ਜਾਂ ਅਹੰਕਾਰ: ਆਪਣੀ ਵਡਿਆਈ, ਕੰਮ ਜਾਂ ਸਫਲਤਾ ਤੋਂ ਉਪਰ ਕਰਨਾ ਕੁਝ ਹੱਦ ਤੱਕ ਠੀਕ ਹੈ, ਪਰ ਜਦੋਂ ਇਹ ਵਡਿਆਈ ਇਕ ਆਦਤ ਬਣ ਜਾਂਦੀ ਹੈ ਤਾਂ ਇਹ ਵਿਅਕਤੀ ਨੂੰ ਬਾਕੀ ਲੋਕਾਂ ਤੋਂ ਵੱਖਰਾ ਕਰ ਦਿੰਦੀ ਹੈ। ਅਜਿਹਾ ਵਿਅਕਤੀ ਸੋਚਦਾ ਹੈ ਕਿ ਉਹ ਸਭ ਤੋਂ ਸਿਆਣਾ ਹੈ ਅਤੇ ਉਸਨੂੰ ਕਿਸੇ ਹੋਰ ਦੀ ਲੋੜ ਨਹੀ। ਪਰ,  ਅਸਲ ਸਫਲਤਾ ਤਾਂ ਉਦੋਂ ਆਉਂਦੀ ਹੈ ਜਦੋਂ ਨਿਮਰਤਾ ਨਾਲ ਤਜਰਬਾ ਸਾਂਝਾ ਕੀਤਾ ਜਾਏ।
  2. ਸਮਾਜਿਕ ਪ੍ਰਭਾਵ: ਜੇਕਰ ਹਰ ਵਿਅਕਤੀ ਆਪਣੀ ਹੀ ਵਡਿਆਈ ਕਰਕੇ ਸੁਖੀ ਹੋਣ ਦੀ ਕੋਸ਼ਿਸ਼ ਕਰੇ, ਤਾਂ ਸਮਾਜ ਵਿਚ ਸਹਿਯੋਗੀ ਭਾਵਨਾ ਥੱਲੇ ਜਾਂਦੀ ਹੈ। ਓਹ ਨੀਵਾਂ ਹੁੰਦਾ ਹੈ ਸਮਾਜ ਵਿੱਚ। ਇੰਝ ਲੱਗਣ ਲੱਗ ਪੈਂਦਾ ਹੈ ਕਿ ਹਰ ਕੋਈ ਸਿਰਫ਼ ਆਪਣੇ ਆਪ ਨੂੰ ਓਹਲਾ ਸਾਬਤ ਕਰਨ ਵਿਚ ਲੱਗਾ ਹੋਇਆ ਹੈ। ਇਸ ਨਾਲ ਅਕੀਲ, ਮਿੱਤਰਤਾ ਤੇ ਭਾਈਚਾਰਾ ਘਟਦਾ ਹੈ। ਤੇ ਉਹ ਆਪਣੇ ਆਪ ਵਿੱਚ ਹੀ ਰਹਿ ਕੇ ਇਕੱਲਾ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ।
  3. ਨਕਲੀ ਖੁਸ਼ੀ ਦਾ ਭਾਣਾ: ਆਪਣੀ ਵਡਿਆਈ ਕਰਨਾ ਅਕਸਰ ਓਦੋ ਆਉਂਦਾ ਹੈ, ਜਦੋਂ ਅੰਦਰੋਂ ਅਧੂਰਾਪਣ ਹੋਵੇ। ਵਿਅਕਤੀ ਦਿਖਾਉਂਦਾ ਤਾਂ ਐਵੇ ਕਿ ਓਹ ਖੁਸ਼ ਹੈ, ਪਰ ਅਸਲ ਵਿੱਚ ਓਹ ਲੋਕਾਂ ਦੇ ਮਨ ਦੀ ਪ੍ਰਸ਼ੰਸਾ ਚਾਹੁੰਦਾ ਹੈ। ਇਹ ਇਕ ਤਰ੍ਹਾਂ ਦੀ ਨਕਲੀ ਖੁਸ਼ੀ ਹੁੰਦੀ ਹੈ ਜੋ ਅਸਲੀ ਸੰਤੋਖ ਦਾ ਦਿੱਖ ਹੀ ਨਹੀਂ ਲੈਂਦੀ।
  4. ਸਤਿਕਾਰ ਜਿੱਤਿਆ ਜਾਂ ਲਿਆ ਨਹੀਂ ਜਾਂਦਾ: ਕਦੇ ਵੀ ਆਪਣੀ ਵਡਿਆਈ ਕਰਕੇ ਕਿਸੇ ਦਾ ਸਤਿਕਾਰ ਨਹੀਂ ਮਿਲਦਾ। ਲੋਕ ਉਸ ਵਿਅਕਤੀ ਨੂੰ ਮਹੱਤਵ ਨਹੀਂ ਦਿੰਦੇ ਜੋ ਹਰ ਸਮੇਂ ਆਪਣੀ ਗੱਲ ਨੂੰ ਉਪਰ ਰੱਖਦਾ ਹੈ। ਸਤਿਕਾਰ ਉਹਨਾਂ ਨੂੰ ਮਿਲਦਾ ਹੈ ਜੋ ਨਿਮਰਤਾ ਨਾਲ ਆਪਣੀ ਕਾਬਲੀਅਤ ਸਾਬਤ ਕਰਦੇ ਹਨ।
  5. ਸੱਚੀ ਖੁਸ਼ੀ-ਨਿਮਰਤਾਪੂਰਵਕ ਹੋਣ ਵਿਚ: ਸੱਚੀ ਖੁਸ਼ੀ ਤਾਂ ਉਦੋਂ ਮਿਲਦੀ ਹੈ ਜਦੋਂ ਅਸੀਂ ਆਪਣੇ ਅੰਦਰ ਦੇ ਗੁਣਾਂ ਨੂੰ ਸਮਝ ਕੇ, ਉਹਨਾਂ ਗੁਮਾਨ ਨਹੀਂ ਕਰਕੇ, ਸਗੋਂ ਹੋਰਾਂ ਲਈ ਭਲਾ ਕਰਦੇ ਹਾਂ। ਆਪਣੇ ਕੰਮ ਦੇ ਗੁਣਗਾਨ ਦੁਨੀਆ ਕਰੇ, ਅਸੀਂ ਨਹੀਂ – ਇਹੀ ਅਸਲ ਨਿਮਰਤਾ ਹੈ।

ਨਿਸ਼ਕਰਸ਼ :
ਆਪਣੀ ਕਾਬਲੀਅਤ ਜਾਂ ਪ੍ਰਯਾਸਾਂ ਦੀ ਮਾਨਤਾ ਲੈਣੀ ਚੰਗੀ ਗੱਲ ਹੈ। ਪਰ ਜਦੋਂ ਅਸੀਂ ਆਪਣੇ ਆਪ ਨੂੰ ਹੀ ਵਧ ਚੜ੍ਹ ਕੇ ਪੇਸ਼ ਕਰਦੇ ਹਾਂ ਅਤੇ ਦੁਨੀਆਂ ਤੋਂ ਵੱਖਰਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਅਹੰਕਾਰ ਦੀ ਲਕੀਰ ਪਾਰ ਕਰ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਨਿਮਰਤਾ ਨਾਲ ਜੀਵਨ ਜਿਉਂਦੇ ਹੋਏ ਆਪਣੇ ਅੰਦਰ ਦੀ ਖੁਸੀ ਲੱਭੀਏ- ਕੋਈ ਵਿਖਾਵਾ ਨਹੀਂ, ਕੋਈ ਵਡਿਆਈ ਨਹੀਂ।

ਮਿਹਨਤ ਸੱਚੀ ਕਮਾਈ ਫੁੱਲਾਂ ਦੀ ਖੁਸ਼ਬੂ ਵਰਗੀ ਕਰੀ ਜਾਣਾ ਆਪੇ ਹੀ ਆਲੇ ਦੁਆਲੇ ਖਿੰਡ ਜਾਂਦੀ ਹੈ।

ਦੂਰੋਂ ਹੀ ਮਹਿਕਾਂ ਆ ਜਾਂਦੀਆਂ ਨੇ ਫੁੱਲਾਂ ਦੀਆਂ ਜਾਂ ਪੌਣਾਂ ਵੰਡ ਦਿੰਦੀਆਂ ਹਨ ਹਰ ਰੁੱਖ ਪੱਤੇ ਦਰ ਨੂੰ ।

ਤਿਤਲੀਆਂ ਭੰਵਰਿਆਂ ਨੂੰ ਫੁੱਲ ਪੱਤੀਆਂ ਸੱਦਾ ਨਹੀਂ ਦੇਣ ਜਾਂਦੀਆਂ ਉਹਨਾਂ ਦੀਆਂ ਸੁਗੰਧੀਆਂ ਹੀ ਉਹਨਾਂ ਨੂੰ ਘੇਰ ਲਿਆਉਂਦੀਆਂ ਹਨ।

ਤੂੰ ਆਪਣੇ ਵਿੱਚ ਮਹਿਕਾਂ ਸੁਗੰਧੀਆਂ ਖੁਸ਼ਬੂਆਂ ਭਰ ਆਪੇ ਹੀ ਖਿੰਡ ਜਾਣਗੀਆਂ ਹਰ ਪਾਸੇ।

ਬਾਬੇ ਨਾਨਕ ਨੇ ਕਿਤੇ ਨਹੀਂ ਆਪਣੀ ਵਡਿਆਈ ਕੀਤੀ, ਪਰ ਸਾਰੇ ਆਲਮ ਤੇ ਹੀ ਮਹਿਕਾਂ ਖਲਾਰ ਗਿਆ ਸ਼ਬਦਾਂ, ਰਾਗਾਂ ਦੀਆਂ।

ਕੋਈ ਆਹੁਦਾ ਉਪਾਧੀ ਨਹੀਂ ਸੀ ਉਸ ਕੋਲ ਪਰ ਉਹ ਸਾਰੇ ਸੰਸਾਰ ਦਾ ਡਾਇਰੈਕਟਰ ਸੀ ਨਿਰਮਾਤਾ ਸੀ ਉਸਰਈਆ ਸੀ।

ਅਸੀਂ ਸਾਰੀ ਉਮਰ ਉਸ ਨੂੰ ਪੜ੍ਹਦੇ ਹਾਂ ਵਾਰ ਵਾਰ । ਉਹਦੇ ਦਰ ਤੇ ਵੀ ਜਾਂਦੇ ਹਾਂ ਪਰ ਉਹਦੇ ਸ਼ਬਦ ਸੁਨੇਹੇ ਨੂੰ ਸਮਝਦੇ ਨਹੀਂ ਤੇ ਨਾ ਹੀ ਅਮਲ ਚ ਗੁੰਦਦੇ ਗੁੰਨ੍ਹਦੇ ਹਾਂ।