ਗਜ਼ਲ
ਜ਼ਿੰਦਗੀ ਨੇ ਜਦ ਵੀ ਮੈਨੂੰ ਵਾਜ਼ ਮਾਰੀ ਤੁਰ ਪਈ ।
ਲੈ ਕੇ ਅਪਣੇ ਨਾਲ ਫ਼ਰਜ਼ਾਂ ਦੀ ਪਟਾਰੀ ਤੁਰ ਪਈ ।
ਲੈ ਕੇ ਅਪਣੇ ਨਾਲ ਫ਼ਰਜ਼ਾਂ ਦੀ ਪਟਾਰੀ ਤੁਰ ਪਈ ।
ਤੂੰ ਚੁਕਾਈ ਗਮ, ਉਦਾਸੀ, ਹਿਜਰ ਤੇ ਪੀੜਾਂ ਦੀ ਪੰਡ,
ਵਾਂਗ ਤਿਣਕੇ ਚੁੱਕ ਲਈ ਗੱਠੜੀ ਇਹ ਭਾਰੀ ਤੁਰ ਪਈ।
ਵਾਂਗ ਤਿਣਕੇ ਚੁੱਕ ਲਈ ਗੱਠੜੀ ਇਹ ਭਾਰੀ ਤੁਰ ਪਈ।
ਜ਼ਿੰਦਗੀ ਮੈਂ ਨਾਲ ਤੇਰੇ ਕਿਉਂ ਨਾ ਤੁਰਦੀ ਹਰ ਸਮੇਂ?
ਤੇਰੇ ਵੀ ਅਹਿਸਾਨ ਨੇ ਮੇਰੇ ‘ਤੇ ਭਾਰੀ ਤੁਰ ਪਈ।
ਤੇਰੇ ਵੀ ਅਹਿਸਾਨ ਨੇ ਮੇਰੇ ‘ਤੇ ਭਾਰੀ ਤੁਰ ਪਈ।
ਵੇਖ ਕੇ ਅਧਨੰਗੀਆਂ ਦਾ ਨਾਚ ਮੈਂ ਹਾਂ ਸੋਚਦੀ,
ਕਿਉਂ ਗਲੈਮਰ ਵੱਲ ਆਕਰਸ਼ਕ ਹੋ ਕੇ ਨਾਰੀ ਤੁਰ ਪਈ।
ਕਿਉਂ ਗਲੈਮਰ ਵੱਲ ਆਕਰਸ਼ਕ ਹੋ ਕੇ ਨਾਰੀ ਤੁਰ ਪਈ।
ਉਹ ਗਿਆ ਪਰਦੇਸ, ਫਿਰ ਨਾ ਪਰਤਿਆ ਉਹ ਉਮਰ ਭਰ
ਪੁੱਤ ਬਿਨਾਂ ਮਾਂ ਤੜਫ਼ਦੀ ਜਗ ਤੋਂ ਵਿਚਾਰੀ ਤੁਰ ਪਈ।
ਪੁੱਤ ਬਿਨਾਂ ਮਾਂ ਤੜਫ਼ਦੀ ਜਗ ਤੋਂ ਵਿਚਾਰੀ ਤੁਰ ਪਈ।
ਸੱਚ ਦਾ ਤਾਂ ਸਾਥ ਦਿੱਤਾ ਇੱਕੋ ਇਕ ਸੁਕਰਾਤ ਨੇ,
ਝੂਠ ਪਿੱਛੇ ਭੇਡਾਂ ਵਾਂਗੂ ਭੀੜ ਸਾਰੀ ਤੁਰ ਪਈ ।
ਝੂਠ ਪਿੱਛੇ ਭੇਡਾਂ ਵਾਂਗੂ ਭੀੜ ਸਾਰੀ ਤੁਰ ਪਈ ।
ਹਾਰ ਨਾ ਜਾਵੇ ਇਹ ਕਿਧਰੇ ਮੌਤ ਵਾਲੇ ਖੇਲ ਤੋਂ,
ਜ਼ਿੰਦਗੀ ਵੀ ਜੀਣ ਦੀ ਕਰ ਕੇ ਤਿਆਰੀ ਤੁਰ ਪਈ।
ਜ਼ਿੰਦਗੀ ਵੀ ਜੀਣ ਦੀ ਕਰ ਕੇ ਤਿਆਰੀ ਤੁਰ ਪਈ।
ਉਹ ਕਦੇ ਆਉਂਦਾ ਨਹੀਂ ਫਿਰ ਮੈਂ ਕਿਉਂ ਜਾਵਾਂ ਉਸ ਦੇ ਵੱਲ,
ਇਸ ਤਰ੍ਹਾਂ ਦੀ ਸੋਚ ‘ਕੋਚਰ’ ਮੈਂ ਨਕਾਰੀ ਤੁਰ ਪਈ।
ਇਸ ਤਰ੍ਹਾਂ ਦੀ ਸੋਚ ‘ਕੋਚਰ’ ਮੈਂ ਨਕਾਰੀ ਤੁਰ ਪਈ।