ਬਾਬੇ ਨਾਨਕ ਦੀ ਕਲਮ

ਕਲਯੁੱਗ ਦੇ ਵਿੱਚ ਪ੍ਰਗਟੀ ਜੋਤ
ਇਲਾਹੀ ਸੀ।
ਜਦ ਪਖੰਡੀਆਂ ਹੱਥ ਫੜ੍ਹੀ ਧਰਮ
ਦੀ ਫਾਹੀ ਸੀ।

ਫਿਰ ਹੋਕਾ ਸੱਚ ਧਰਮ ਦਾ ਦਿੱਤਾ
ਬਾਬੇ ਨਾਨਕ ਨੇ,
ਗਰਦ ਚੜ੍ਹੀ ਅਸਮਾਨੀਂ ਕੂੜ ਦੀ
ਲਾਹੀ ਸੀ।

ਇੱਕੋ ਨੂਰ ਤੋਂ ਉਪਜਿਆ ਇਹ
ਸਭ ਜੱਗ ਹੈ,
ਸਭ ਧਰਮਾਂ ਦਾ ਰਾਖਾ, ਕਿਹਾ
ਮਾਹੀ ਸੀ।

ਵਿੱਚ ਚੁਰਾਹੇ ਪਖੰਡੀਆਂ ਦਾ
ਭਾਂਡਾ ਤੋੜ ਦਿੱਤਾ,
ਸੱਚ ਬੋਲਿਆ ਬਾਬੇ, ਜਿੱਥੇ
ਮਨਾਹੀ ਸੀ।

ਕਿਰਤ ਕਰੋ, ਨਾਮ ਜਪੋ ਭਾਈ
ਵੰਡ ਛਕੋ,
ਤੁਰ ਕੇ ਸਾਰੀ ਦੁਨੀਆਂ ਉਸ ਨੇ
ਗਾਹੀ ਸੀ।

ਇੱਕ ਵੱਖਰਾ ਧਰਮ, ਧਰਮਾਂ ਦੇ
ਵਿੱਚ ਜੋੜ ਦਿੱਤਾ,
ਜਿਸ ਚੋਂ ਪੈਂਦਾ ਹੋਏ ਸੰਤ ਸਿਪਾਹੀ
ਸੀ।

ਸ਼ਬਦ ਗੁਰੂ ਲੜ ਲੱਗ ਕੋਈ ਵੀ
ਤਰ ਸਕਦਾ,
ਬਾਬੇ ਦਿੱਤਾ ਆਖ ਬਚਨ ਦਰਗਾਹੀ
ਸੀ।

‘ਪੱਤੋਂ’ ਦੀ ਨਮਸ਼ਕਾਰ ਹੈ ਬਾਬੇ
ਨਾਨਕ ਨੂੰ,
ਜਿੰਨਾਂ ਮਜ਼ਲੂਮਾਂ ਦੇ ਹੱਕ ‘ਚ
ਕਲਮ ਵਾਹੀ ਸੀ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ, ਮੋਗਾ
ਫੋਨ: +91 94658 21417