ਦਸ਼ਹਿਰਾ

ਸਾਲ ਪਿੱਛੇ ਆਇਆ, ਦਸ਼ਹਿਰੇ ਦਾ ਤਿਉਹਾਰ ਏ।

ਦਾਦਾ ਜੀ ਨੇ ਕਰ ਲਿਆ ਅੱਜ ਮੈਨੂੰ ਤਿਆਰ ਏ।

ਸਾਈਕਲ ਦੇ ਡੰਡੇ ਬੈਠਾ, ਚਲ ਪਏ ਸ਼ਹਿਰ ਨੂੰ

ਕਿੰਨੇ ਹੀ ਰੁੱਖ ਲੰਘੇ, ਲੰਘਿਆ ਅਸੀਂ ਨਹਿਰ ਨੂੰ

ਦਾਦਾ ਜੀ ਨਿਭਾਇਆ, ਜੋ ਕਰਿਆ ਇਕਰਾਰ ਏ।

ਮੇਲੇ ਵਿਚ ਬੜੀ ਭੀੜ, ਖਿੜੇ ਸੋਹਣੇ ਰੰਗ ਸੀ,

ਜਲੇਬੀਆਂ ਦੀ ਦੁਕਾਨ ਉੱਤੇ, ਜੋ ਗਲੀ ਤੰਗ ਸੀ।

ਅਸੀਂ ਵੀ ਚਾਲੇ ਪਾਏ ਕਰ ਮਨ ‘ਚੋਂ ਵਿਚਾਰ ਏ।

ਰਾਮ ਲੀਲਾ ਦਾ ਮੈਦਾਨ ਵੀ ਖਚਾਖਚ ਭਰਿਆ,

ਸਾਰੇ ਕਲਾਕਾਰ ਸੋਹਣਾ ਅਭਿਨੈਅ ਕਰਿਆ,

ਰਾਮ ਚੰਦਰ ਜੀ ਨੇ ਕੀਤਾ ਰਾਵਣ ਦਾ ਉਧਾਰ ਏ।

ਬਦੀ ਉੱਤੇ ਹੈ ਜਿੱਤ, ਸੱਚ ਦੀ ਕਹਿਣ ਹੋ ਗਈ,

ਸੱਚਦੇ ਰਾਹੀਆਂ ਨੂੰ ਉਹ ਸੱਚ ‘ਚੋਂ ਪਰੋ ਗਈ,

‘ਪ੍ਰੀਤ ਬੀੜ ਕਿਸਨ’, ਜਨਮ ਦਿਨ ਦਾ ਖ਼ੁਮਾਰ ਏ।