ਗੀਤ - ਪਾਣੀ
ਗੁਰਪ੍ਰੀਤ ਸਿੰਘ ਬੀੜ ਕਿਸਨ
ਪਿੰਡ ਬੀਜਾ, ਤਹਿ. ਖੰਨਾ, ਲੁਧਿਆਣਾ
ਮੋਬਾ, ਨੰ. 99884-66885
ਪਾਣੀ ਬਚਾਓ ਦਾ ਆਓ ਰਲ ਹੋਕਾ ਲਾਈਏ,
ਰੇਗਿਸਤਾਨ ਹੋਣ ਤੋਂ ਪੰਜਾਬ ਬਚਾਈਏ ….
ਧਰਤੀ ਮਾਂ ਦੀ ਸੁਣਦੀ ਕਿਉਂ ਨਹੀਂ ਪੁਕਾਰ,
ਬੂੰਦ-ਬੂੰਦ ਪਾਣੀ ਲਈ ਨਾ ਕਰੇ ਵਿਚਾਰ,
ਪਾਣੀ ਮੁੱਕਿਆ ਫਿਰ ਮੁੱਕ ਜਾਣੀ ਕਹਾਣੀ,
ਜਲ ਹੀ ਜੀਵਨ ਹੈ ਨਾ ਭੁੱਲ ਜਾਈਂ ਪਾਣੀ,
ਬੱਚੇ-ਬੁੱਢੇ ਜਵਾਨਾਂ ਨੂੰ ਗਲ ਸਮਝਾਈਏ …..
ਪੰਜ-ਆਬ ਦੀ ਧਰਤੀ ਦਾ ਤੂੰ ਪੁੱਤ ਕਹਾਏ,
ਫ਼ਰਜ਼ ਨਿਭਾਉਣੇਂ ਕਿਉਂ ਨਹੀਂ ਕਤਰਾਏ,
ਹਵਾ, ਪਾਣੀ, ਰੁੱਖ ਤੇ ਧਰਤ ਬਚਾਈਏ …..
ਪ੍ਰੀਤ ਬੀੜ ਕਿਸ਼ਨ’ ਤੂੰ ਬਣ ਸਿਆਣਾ,
ਖੁਭਿਆਂ ਵੇਲਾ ਫਿਰ ਹੱਥ ਨਹੀਂ ਆਉਣਾ,
ਲਾਲਚ ਦੀ ਮੈਲ ਨੂੰ ਮਲ-ਮਲੁ ਲਾਹੀਏ …..