Gurpreet Singh Beed Kisan

ਕੁਦਰਤ

ਇਹ ਕਵਿਤਾ ਕੁਦਰਤ ਦੀ ਮਹੱਤਾ ਅਤੇ ਉਸਦੇ ਸਾਰੇ ਜੀਵਾਂ ਤੇ ਪ੍ਰਭਾਵ ਨੂੰ ਦਰਸਾਉਂਦੀ ਹੈ। ਕੁਦਰਤ ਹਰ ਚੀਜ਼ ਦੀ ਰਚਨਾ ਅਤੇ ਭਲਾ ਚਾਹਦੀ ਹੈ, ਪਰ ਜੇ ਇਹ ਰੁੱਸ ਜਾਵੇ ਤਾਂ ਤਬਾਹੀ ਲਿਆ ਸਕਦੀ ਹੈ। ਗੁਰੂਪ੍ਰੀਤ ਸਿੰਘ ਬੀੜ ਕਿਸ਼ਨ ਨੇ ਇਸ ਕਵਿਤਾ ਵਿੱਚ ਸਾਨੂੰ ਕੁਦਰਤ ਲਈ ਫ਼ਰਜ ਨਿਭਾਉਣ ਅਤੇ ਉਸ ਦੀ ਰੱਖਿਆ ਕਰਨ ਦੀ ਸਿੱਖ ਦਿੱਤੀ ਹੈ।

ਕੁਦਰਤ Read More »

ਪਿਆਰ ਹੀ ਜ਼ਿੰਦਗੀ ਜਿਊਣ ਦਾ ਇੱਕ ਸਫ਼ਲ ਮਾਰਗ ਹੈ

ਆਰੀਅਨ ਸਾਇਬੋਰੀਆ ਤੋਂ ਚੰਗੀ ਤੇ ਆਦਰਸ਼ ਜ਼ਿੰਦਗੀ ਦੀ ਭਾਲ ਵਿੱਚ ਨਿਕਲੇ ਸਨ ਅਤੇ ਸਪਤਸਿੰਧੂ ਦੀ ਧਰਤੀ ਨੂੰ ਆਪਣੇ ਵਸੇਬੇ ਲਈ ਚੁਣਿਆ। ਅੱਜ ਦੇ ਪੰਜਾਬੀ ਵੀ ਉਸੇ ਮਨੋਵਿਗਿਆਨ ਨਾਲ ਵਿਦੇਸ਼ਾਂ—ਕਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ—ਵੱਲ ਰੁਖ ਕਰ ਰਹੇ ਹਨ, ਇਸ ਆਸ ਨਾਲ ਕਿ ਉੱਥੇ ਉਨ੍ਹਾਂ ਨੂੰ ਵਧੇਰੇ ਸੁੱਖ ਤੇ ਸਹੂਲਤਾਂ ਮਿਲਣਗੀਆਂ, ਪਰ ਜਿਨ੍ਹਾਂ ਧਰਤੀਆਂ ਨੂੰ ਉਹ ਸੁਪਨਾ ਸਮਝ ਕੇ ਗਏ ਸਨ, ਓਥੋਂ ਹੀ ਅੱਜ ਕਈਆਂ ਨੂੰ ਮੁੜ ਮਾਤਭੂਮੀ ਵੱਲ ਧੱਕਿਆ ਜਾ ਰਿਹਾ ਹੈ। ਡਾ. ਰਾਮ ਮੂਰਤੀ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਮਸਲੇ ਧਰਤੀ ਵਿੱਚ ਨਹੀਂ, ਮਨੁੱਖ ਵਿੱਚ ਹੁੰਦੇ ਹਨ; ਜਿੱਥੇ ਵੀ ਜਾਵਾਂ, ਸੰਘਰਸ਼ ਤੇ ਸਮੱਸਿਆਵਾਂ ਮਨੁੱਖ ਦੇ ਨਾਲ ਹੀ ਚੱਲਦੀਆਂ ਹਨ। ਇਸ ਲਈ, ਆਦਰਸ਼ ਸਿਸਟਮ ਦੀ ਭਾਲ ਤਦ ਤੱਕ ਵਿਅਰਥ ਹੈ ਜਦ ਤੱਕ ਮਨੁੱਖ ਆਪਣੇ ਆਪ ਨੂੰ ਨਹੀਂ ਸੁਧਾਰਦਾ। ਮਾਤਭੂਮੀ ਕਦੇ ਵੀ ਦੁਸ਼ਮਣ ਨਹੀਂ ਹੋ ਸਕਦੀ—ਸੰਕਟ ਦੇ ਸਮੇਂ ਉਸੇ ਦੀ ਗੋਦ ਸਹਾਰਾ ਬਣਦੀ ਹੈ।

ਪਿਆਰ ਹੀ ਜ਼ਿੰਦਗੀ ਜਿਊਣ ਦਾ ਇੱਕ ਸਫ਼ਲ ਮਾਰਗ ਹੈ Read More »

ਗੀਤ – ਪਾਣੀ

ਇਹ ਕਵਿਤਾ ਪੰਜਾਬ ਦੀ ਮਿੱਟੀ ਅਤੇ ਪਾਣੀ ਦੀ ਸੁਰੱਖਿਆ ਲਈ ਇਕ ਜਾਗਰੂਕਤਾ ਦਾ ਸੱਦਾ ਹੈ। ਕਵੀ ਧਰਤੀ ਮਾਂ ਦੀ ਪੁਕਾਰ ਸੁਣਨ ਅਤੇ ਪਾਣੀ ਦੀ ਹਰ ਬੂੰਦ ਦੀ ਕਦਰ ਕਰਨ ਦਾ ਸੰਦੇਸ਼ ਦੇਂਦਾ ਹੈ। “ਜਲ ਹੀ ਜੀਵਨ ਹੈ” – ਇਸ ਅਮੋਲਕ ਸੱਚ ਨੂੰ ਯਾਦ ਦਿਵਾਉਂਦੇ ਹੋਏ ਉਹ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਲਈ ਸਾਂਝੀ ਜ਼ਿੰਮੇਵਾਰੀ ਨਿਭਾਉਣ ਦਾ ਆਹਵਾਨ ਕਰਦਾ ਹੈ।

ਗੀਤ – ਪਾਣੀ Read More »

ਦਸ਼ਹਿਰਾ

ਦਸ਼ਹਿਰਾ ਗੁਰਪ੍ਰੀਤ ਸਿੰਘ ਬੀੜ ਕਿਸਨਪਿੰਡ ਬੀਜਾ, ਤਹਿ. ਖੰਨਾ, ਲੁਧਿਆਣਾ ਸਾਲ ਪਿੱਛੇ ਆਇਆ, ਦਸ਼ਹਿਰੇ ਦਾ ਤਿਉਹਾਰ ਏ। ਦਾਦਾ ਜੀ ਨੇ ਕਰ ਲਿਆ ਅੱਜ ਮੈਨੂੰ ਤਿਆਰ ਏ। ਸਾਈਕਲ ਦੇ ਡੰਡੇ ਬੈਠਾ, ਚਲ ਪਏ ਸ਼ਹਿਰ ਨੂੰ ਕਿੰਨੇ ਹੀ ਰੁੱਖ ਲੰਘੇ, ਲੰਘਿਆ ਅਸੀਂ ਨਹਿਰ ਨੂੰ ਦਾਦਾ ਜੀ ਨਿਭਾਇਆ, ਜੋ ਕਰਿਆ ਇਕਰਾਰ ਏ। ਮੇਲੇ ਵਿਚ ਬੜੀ ਭੀੜ, ਖਿੜੇ ਸੋਹਣੇ ਰੰਗ ਸੀ, ਜਲੇਬੀਆਂ ਦੀ ਦੁਕਾਨ ਉੱਤੇ, ਜੋ ਗਲੀ ਤੰਗ ਸੀ। ਅਸੀਂ ਵੀ ਚਾਲੇ ਪਾਏ ਕਰ ਮਨ ‘ਚੋਂ ਵਿਚਾਰ ਏ। ਰਾਮ ਲੀਲਾ ਦਾ ਮੈਦਾਨ ਵੀ ਖਚਾਖਚ ਭਰਿਆ, ਸਾਰੇ ਕਲਾਕਾਰ ਸੋਹਣਾ ਅਭਿਨੈਅ ਕਰਿਆ, ਰਾਮ ਚੰਦਰ ਜੀ ਨੇ ਕੀਤਾ ਰਾਵਣ ਦਾ ਉਧਾਰ ਏ। ਬਦੀ ਉੱਤੇ ਹੈ ਜਿੱਤ, ਸੱਚ ਦੀ ਕਹਿਣ ਹੋ ਗਈ, ਸੱਚਦੇ ਰਾਹੀਆਂ ਨੂੰ ਉਹ ਸੱਚ ‘ਚੋਂ ਪਰੋ ਗਈ, ‘ਪ੍ਰੀਤ ਬੀੜ ਕਿਸਨ’, ਜਨਮ ਦਿਨ ਦਾ ਖ਼ੁਮਾਰ ਏ।

ਦਸ਼ਹਿਰਾ Read More »