ਏ.ਆਈ. ਭਾਵ ਮਸ਼ੀਨੀ ਬੁੱਧੀ ਕੀ ਹੁੰਦੀ ਹੈ?

ਏ.ਆਈ. (ਮਸ਼ੀਨੀ ਬੁੱਧੀ) ਇੱਕ ਅਜਿਹੀ ਤਕਨੀਕ ਹੈ ਜੋ ਮਸ਼ੀਨਾਂ ਨੂੰ ਮਨੁੱਖੀ ਬੁੱਧੀ ਜਿਹੇ ਕੰਮ ਕਰਨ ਦੀ ਸਮਰੱਥਾ ਦਿੰਦੀ ਹੈ, ਜਿਵੇਂ ਕਿ ਨਵਾਂ ਸਿੱਖਣਾ, ਭਾਸ਼ਾ ਨੂੰ ਸਮਝਣਾ, ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਫੈਸਲੇ ਲੈਣਾ। ਇਸ ਤਕਨੀਕ ਦਾ ਵਿਕਾਸ ਕੰਪਿਊਟਰ ਵਿਗਿਆਨ ਅਤੇ ਇੰਟਰਨੈੱਟ ਦੇ ਵਿਕਾਸ ਨਾਲ ਹੋਇਆ ਹੈ, ਅਤੇ ਇਸ ਦਾ ਪ੍ਰਾਰੰਭ ਜੋਹਨ ਮੈਕਾਰਥੀ ਦੁਆਰਾ 1955 ਵਿੱਚ ਕੀਤਾ ਗਿਆ ਸੀ। ਏ.ਆਈ. ਮਸ਼ੀਨਾਂ ਨੂੰ ਮਨੁੱਖੀ ਸੋਚ ਅਤੇ ਵਿਸ਼ਲੇਸ਼ਣ ਦੀ ਸਮਰੱਥਾ ਦਿੰਦੀ ਹੈ, ਜਿਸ ਨਾਲ ਉਹ ਅਜਿਹੇ ਕੰਮ ਕਰ ਸਕਦੀਆਂ ਹਨ ਜੋ ਪਹਿਲਾਂ ਕੇਵਲ ਮਨੁੱਖੀ ਦਿਮਾਗ ਤੋਂ ਹੀ ਸੰਭਵ ਸੀ। ਇਸ ਦੀ ਵਰਤੋਂ ਬਹੁਤ ਸਾਰੇ ਖੇਤਰਾਂ ਵਿੱਚ ਕੀਤੀ ਜਾ ਰਹੀ ਹੈ, ਪਰ ਇਸਦੇ ਨਾਲ ਕੁਝ ਖਤਰਿਆਂ ਦਾ ਵੀ ਸਾਮਨਾ ਹੈ, ਜਿਵੇਂ ਕਿ ਗਲਤ ਡਾਟਾ ਨਾਲ ਗਲਤ ਫੈਸਲੇ ਲਏ ਜਾਣੇ ਅਤੇ ਮਨੁੱਖੀ ਸੋਚ ‘ਤੇ ਅਸਰ ਪੈਣਾ। ਲੇਖਕ ਰਾਜਪਾਲ ਸਿੰਘ ਦੇ ਅਨੁਸਾਰ ਜੇ ਇਹ ਤਕਨੀਕ ਸਹੀ ਤਰੀਕੇ ਨਾਲ ਵਰਤੀ ਜਾਵੇ, ਤਾਂ ਇਹ ਸਮਾਜ ਲਈ ਬਹੁਤ ਲਾਭਕਾਰੀ ਹੋ ਸਕਦੀ ਹੈ, ਪਰ ਜੇ ਇਸਦੀ ਦੁਰਵਰਤੋਂ ਹੋਵੇ, ਤਾਂ ਇਸ ਨਾਲ ਵੱਡੇ ਨੁਕਸਾਨ ਵੀ ਹੋ ਸਕਦੇ ਹਨ।

ਏ.ਆਈ. ਭਾਵ ਮਸ਼ੀਨੀ ਬੁੱਧੀ ਕੀ ਹੁੰਦੀ ਹੈ? Read More »