ਰਾਜਿੰਦਰ ਰਾਜ ਸੱਵਦੀ ਦੀ ਪੁਸਤਕ ‘ਜ਼ਿੰਦਗੀ ਵਿਕਦੀ ਨਹੀਂ’ ਸਮਾਜਿਕਤਾ ਦਾ ਪ੍ਰਤੀਕ
ਰਾਜਿੰਦਰ ਰਾਜ ਸਵੱਦੀ ਦੀ ਪੁਸਤਕ “ਜ਼ਿੰਦਗੀ ਵਿਕਦੀ ਨਹੀਂ” ਉਸ ਦੀਆਂ ਦੋ ਕਹਾਣੀ ਪੁਸਤਕਾਂ ਹਵਾੜ (1964) ਅਤੇ ਜ਼ਿੰਦਗੀ ਦਾ ਚਿਹਰਾ (1967) ਨੂੰ ਇਕੱਠਾ ਕਰਕੇ ਉਸਦੇ ਪੁੱਤਰ ਰਾਜਦੀਪ ਸਿੰਘ ਤੂਰ ਨੇ ਪ੍ਰਕਾਸ਼ਤ ਕੀਤੀ ਹੈ। 31 ਕਹਾਣੀਆਂ ਦੇ ਇਸ ਸੰਗ੍ਰਹਿ ਵਿੱਚ ਸਮਾਜਿਕ ਵਿਸੰਗਤੀਆਂ, ਗ਼ਰੀਬੀ, ਜੰਗ ਦੀ ਬਰਬਾਦੀ, ਸਾਹਿਤਕਾਰਾਂ ਦੀ ਜ਼ਿੰਦਗੀ ਅਤੇ ਖ਼ਾਸ ਕਰਕੇ ਔਰਤਾਂ ਨਾਲ ਹੋ ਰਹੀਆਂ ਆਰਥਿਕ ਤੇ ਭਾਵਨਾਤਮਿਕ ਜ਼ਿਆਦਤੀਆਂ ਦਾ ਬਹੁਤ ਹੀ ਬਾਰੀਕੀ ਨਾਲ ਚਿੱਤਰਣ ਹੈ। ਦਿਹਾਤੀ ਸ਼ੈਲੀ, ਸਰਲ ਬੋਲਚਾਲ ਅਤੇ ਮਨੋਵਿਸ਼ਲੇਸ਼ਣਕ ਢੰਗ ਇਸ ਕਹਾਣੀ ਸੰਗ੍ਰਹਿ ਦੀ ਖਾਸ ਪਹਚਾਨ ਹੈ। ਇਹ ਪੁਸਤਕ ਨਾ ਸਿਰਫ਼ ਸਮਾਜਕ ਸੱਚਾਈਆਂ ਨੂੰ ਸਾਹਮਣੇ ਲਿਆਉਂਦੀ ਹੈ, ਸਗੋਂ ਔਰਤ ਦੀ ਦਲੇਰੀ, ਹੱਕਾਂ ਅਤੇ ਇਨਸਾਨੀਅਤ ਦੀ ਵਕਾਲਤ ਵੀ ਕਰਦੀ ਹੈ।
ਰਾਜਿੰਦਰ ਰਾਜ ਸੱਵਦੀ ਦੀ ਪੁਸਤਕ ‘ਜ਼ਿੰਦਗੀ ਵਿਕਦੀ ਨਹੀਂ’ ਸਮਾਜਿਕਤਾ ਦਾ ਪ੍ਰਤੀਕ Read More »