ਪਿਆਰ ਹੀ ਜ਼ਿੰਦਗੀ ਜਿਊਣ ਦਾ ਇੱਕ ਸਫ਼ਲ ਮਾਰਗ ਹੈ
ਆਰੀਅਨ ਸਾਇਬੋਰੀਆ ਤੋਂ ਚੰਗੀ ਤੇ ਆਦਰਸ਼ ਜ਼ਿੰਦਗੀ ਦੀ ਭਾਲ ਵਿੱਚ ਨਿਕਲੇ ਸਨ ਅਤੇ ਸਪਤਸਿੰਧੂ ਦੀ ਧਰਤੀ ਨੂੰ ਆਪਣੇ ਵਸੇਬੇ ਲਈ ਚੁਣਿਆ। ਅੱਜ ਦੇ ਪੰਜਾਬੀ ਵੀ ਉਸੇ ਮਨੋਵਿਗਿਆਨ ਨਾਲ ਵਿਦੇਸ਼ਾਂ—ਕਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ—ਵੱਲ ਰੁਖ ਕਰ ਰਹੇ ਹਨ, ਇਸ ਆਸ ਨਾਲ ਕਿ ਉੱਥੇ ਉਨ੍ਹਾਂ ਨੂੰ ਵਧੇਰੇ ਸੁੱਖ ਤੇ ਸਹੂਲਤਾਂ ਮਿਲਣਗੀਆਂ, ਪਰ ਜਿਨ੍ਹਾਂ ਧਰਤੀਆਂ ਨੂੰ ਉਹ ਸੁਪਨਾ ਸਮਝ ਕੇ ਗਏ ਸਨ, ਓਥੋਂ ਹੀ ਅੱਜ ਕਈਆਂ ਨੂੰ ਮੁੜ ਮਾਤਭੂਮੀ ਵੱਲ ਧੱਕਿਆ ਜਾ ਰਿਹਾ ਹੈ। ਡਾ. ਰਾਮ ਮੂਰਤੀ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਮਸਲੇ ਧਰਤੀ ਵਿੱਚ ਨਹੀਂ, ਮਨੁੱਖ ਵਿੱਚ ਹੁੰਦੇ ਹਨ; ਜਿੱਥੇ ਵੀ ਜਾਵਾਂ, ਸੰਘਰਸ਼ ਤੇ ਸਮੱਸਿਆਵਾਂ ਮਨੁੱਖ ਦੇ ਨਾਲ ਹੀ ਚੱਲਦੀਆਂ ਹਨ। ਇਸ ਲਈ, ਆਦਰਸ਼ ਸਿਸਟਮ ਦੀ ਭਾਲ ਤਦ ਤੱਕ ਵਿਅਰਥ ਹੈ ਜਦ ਤੱਕ ਮਨੁੱਖ ਆਪਣੇ ਆਪ ਨੂੰ ਨਹੀਂ ਸੁਧਾਰਦਾ। ਮਾਤਭੂਮੀ ਕਦੇ ਵੀ ਦੁਸ਼ਮਣ ਨਹੀਂ ਹੋ ਸਕਦੀ—ਸੰਕਟ ਦੇ ਸਮੇਂ ਉਸੇ ਦੀ ਗੋਦ ਸਹਾਰਾ ਬਣਦੀ ਹੈ।
ਪਿਆਰ ਹੀ ਜ਼ਿੰਦਗੀ ਜਿਊਣ ਦਾ ਇੱਕ ਸਫ਼ਲ ਮਾਰਗ ਹੈ Read More »