ਕਹਾਣੀ ਸੰਸਾਰ

ਲਾਲ ਫੀਤਾਸ਼ਾਹੀ ਤੇ ਪੈਰ ਟਿਕਾਊ

ਦੇਵਤਾ ਦਾਸ, ਇੱਕ ਨਵਾਂ ਇਨਸਪੈਕਟਰ, ਜਦੋਂ ਆਪਣੀ ਨਵੀਂ ਕੁਰਸੀ ‘ਤੇ ਬੈਠੇ, ਉਹਨਾਂ ਨੇ ਪੈਰ ਟਿਕਾਊ ਦੀ ਮੰਗ ਕਰਕੇ ਦਫਤਰੀ ਸਿਸਟਮ ਨੂੰ ਇੱਕ ਲੰਮੀ ਚੱਲੀ ਮੁਸੀਬਤ ਵਿੱਚ ਫਸਾ ਦਿੱਤਾ। ਰਾਮ ਪ੍ਰਸ਼ਾਦ, ਜੋ ਉਸ ਫਾਈਲ ਦੇ ਨਾਲ ਜੁੜੇ ਹੋਏ ਸਨ, ਨੇ ਕਈ ਵਾਰੀ ਵੱਖ-ਵੱਖ ਦਫਤਰਾਂ ਵਿੱਚ ਭੇਜੀਆਂ ਗਈਆਂ ਚਿੱਠੀਆਂ ਅਤੇ ਨੋਟਾਂ ਦੇ ਝੱਗੇ ਨਾਲ ਸਿਸਟਮ ਦੀ ਅਹੰਕਾਰਿਤ ਵਿਤਾਰਨਾ ਨੂੰ ਜਾਰੀ ਰੱਖਿਆ। ਅਖਿਰਕਾਰ, ਇੱਕ ਛੋਟਾ ਜਿਹਾ ਟੀਨ ਦਾ ਡੱਬਾ ਹੀ ਉਹਦਾ “ਪੈਰ-ਟਿਕਾਊ” ਬਣ ਗਿਆ, ਜਿਸ ਨੇ ਸਿਸਟਮ ਦੇ ਪੈਰਾਂ ਨੂੰ ਲਗਾਤਾਰ ਚਲਾਉਣ ਵਾਲੀ ਦਫਤਰੀ ਜੰਗ ਵਿੱਚ ਇੱਕ ਨਵੀਂ ਕਮਿਊਨੀਕੇਸ਼ਨ ਦੀ ਰਾਹਤ ਦੇ ਦਿੱਤੀ।

ਲਾਲ ਫੀਤਾਸ਼ਾਹੀ ਤੇ ਪੈਰ ਟਿਕਾਊ Read More »

ਸੀਰੀ

ਸੁਰਿੰਦਰ ਕੈਲੇ ਦੀ ਇਸ ਕਹਾਣੀ ਵਿੱਚ ਗੁਆਂਢਣ ਦੇ ਅਚਾਨਕ ਆ ਕੇ ਕਹਿਣ ‘ਰੱਬ ਨੇ ਲੋੜ੍ਹਾ ਈ ਮਾਰਿਆ’ ਨਾਲ ਬਸੰਤ ਕੌਰ ਚੋਂਕ ਗਈ। ਗੱਲਾਂ ਦਾ ਸਿਲਸਿਲਾ ਚਲਿਆ ਤਾਂ ਕਰਮੋ ਆਪਣੇ ਕੰਮ ਤੋਂ ਰੁਕ ਗਈ। ਬਸੰਤ ਕੌਰ ਦੇ ਹਰ ਸ਼ਬਦ ਨਾਲ ਉਸਦੇ ਪੁਰਾਣੇ ਜਖ਼ਮ ਹਰੇ ਹੋ ਗਏ, ਤੇ ਇਕ ਦਬਿਆ ਦਰਦ ਹੰਝੂਆਂ ਰਾਹੀਂ ਬਾਹਰ ਆ ਗਿਆ।

ਸੀਰੀ Read More »

ਫੇਸਬੁਕੀ ਰਿਸ਼ਤੇ

ਨਿਰੰਜਨ ਬੋਹਾ ਦੀ ਇਹ ਸੁੰਦਰ ਲਿਖਤ ਬਚਪਨ ਦੀਆਂ ਮਿੱਠੀਆਂ ਯਾਦਾਂ ਤੇ ਮੋਡਰਨ ਫੇਸਬੁਕੀ ਰਿਸ਼ਤਿਆਂ ਦੀ ਕਸਕ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕਰਦੀ ਹੈ। ਬਚਪਨ ਦੀਆਂ ਖੇਡਾਂ ਹੁਣ ਚੈਟ ਬਾਕਸ ਤੱਕ ਸੀਮਿਤ ਰਹਿ ਗਈਆਂ ਨੇ, ਤੇ ਮਿਲਣ ਦੀ ਤਲਪ ਸਿਰਫ਼ ਨੋਟੀਫਿਕੇਸ਼ਨਾਂ ਵਿਚ ਜਿਉਂਦੀ ਹੈ। ਆਖ਼ਰ ਵਿਚ ਇਹ ਅਹਿਸਾਸ ਰਹਿ ਜਾਂਦਾ ਹੈ ਕਿ ਹੁਣ ਪਿੰਡ ਨਹੀਂ, ਰਿਸ਼ਤੇ ਵੀ “ਫੇਸਬੁਕੀ” ਹੋ ਗਏ ਨੇ — ਜਿੱਥੇ ਦਿਲ ਨਹੀਂ, ਕੇਵਲ ਸਕ੍ਰੀਨ ਧੜਕਦੀ ਹੈ।

ਫੇਸਬੁਕੀ ਰਿਸ਼ਤੇ Read More »

ਬਹਾਨਾ

ਹਰਭਜਨ ਖੇਮਕਰਨੀ ਦੀ ਇਹ ਕਹਾਣੀ ਮਨੁੱਖੀ ਮਨ ਦੀ ਉਸ ਸੋਚ ਨੂੰ ਬੇਨਕਾਬ ਕਰਦੀ ਹੈ ਜਿਸ ਵਿੱਚ ਅਸੀਂ ਅਕਸਰ ਕਿਸੇ ਇੱਕ ਦੀ ਗਲਤੀ ਦਾ ਦੋਸ਼ ਪੂਰੀ ਕੌਮ ਜਾਂ ਸਮੂਹ ’ਤੇ ਮੰਢ ਦਿੰਦੇ ਹਾਂ। ਕਹਾਣੀ ਇਹ ਸਿਖਾਉਂਦੀ ਹੈ ਕਿ ਨਿਆਂ ਹਮੇਸ਼ਾਂ ਸਮਝ ਤੇ ਸਹਿਣਸ਼ੀਲਤਾ ਨਾਲ ਹੀ ਹੋ ਸਕਦਾ ਹੈ — ਗੁੱਸਾ ਤੇ ਸਾਂਝੀ ਸਜ਼ਾ ਸਿਰਫ਼ ਅਨਿਆਂ ਪੈਦਾ ਕਰਦੀ ਹੈ।

ਬਹਾਨਾ Read More »

ਡੱਡੁੂਆਂ ਦੇ ਵਿਚਾਲੇ

ਇਕ ਰਾਤ ਇਕ ਗਾਂ ਨਾਲੇ ਵਿਚ ਡਿੱਗ ਜਾਂਦੀ ਹੈ ਅਤੇ ਸਵੇਰੇ ਡੱਡੂਆਂ ਦੀ ਬਹਿਸ ਸ਼ੁਰੂ ਹੋ ਜਾਂਦੀ ਹੈ — ਕੋਈ ਪੁੰਨ ਕਮਾਉਣ ਦੀ ਗੱਲ ਕਰਦਾ ਹੈ, ਕੋਈ ਮਰਨ ਦੇਣ ਦੀ। ਪਰ ਜਦੋਂ ਇਕ ਬਜ਼ੁਰਗ ਡੱਡੂ ਸੱਚ ਦੀ ਗੱਲ ਕਰਦਾ ਹੈ, ਉਹਨੂੰ ਹੀ ਕੁੱਟਿਆ ਜਾਂਦਾ ਹੈ। ਅੰਤ ਵਿਚ ਇਕ ਆਦਮੀ ਗਾਂ ਨੂੰ ਬਚਾ ਲੈਂਦਾ ਹੈ, ਪਰ ਡੱਡੂ ਇਸ ਵਿਚ ਵੀ ਧਰਮ ਦੀ ਬਹਿਸ ਖੜੀ ਕਰ ਲੈਂਦੇ ਹਨ। ਲੇਖਕ ਸੁਕੇਸ਼ ਸਾਹਨੀ ਇਸ ਕਹਾਣੀ ਰਾਹੀਂ ਦੱਸਦਾ ਹੈ ਕਿ ਜਦੋਂ ਅਸੀਂ ਇਨਸਾਨੀਅਤ ਤੋਂ ਵੱਧ ਧਰਮ ਜਾਂ ਜਾਤ-ਪਾਤ ਨੂੰ ਤਰਜੀਹ ਦੇਣ ਲੱਗਦੇ ਹਾਂ, ਅਸੀਂ ਵੀ ਡੱਡੂ ਬਣ ਜਾਂਦੇ ਹਾਂ।

ਡੱਡੁੂਆਂ ਦੇ ਵਿਚਾਲੇ Read More »

ਗਿਰਗਿਟ

ਗਿਰਗਿਟ ਮੈਂ ਕੁਝ ਪੜ੍ਹ ਰਿਹਾ ਸਾਂ ਕਿ ਅਚਾਨਕ ਨਜ਼ਰ ਗਿਰਗਿਟ ਸ਼ਬਦ ‘ਤੇ ਪੈ ਗਈ। ਬੜੇ ਅਰਸੇ ਬਾਅਦ ਇਹ ਸ਼ਬਦ ਮੇਰੀ ਨਜ਼ਰੀਂ ਪਿਆ ਸੀ । ਮੈਨੂੰ ਯਾਦ ਆਇਆ ਸਕੂਲ ਦੇ ਬਾਗ਼ ਵਿਚ ਛਿਪਕਲੀ ਤੇ ਕਿਰਲੇ ਵਰਗੇ ਜਨੌਰ ਜਿਸ ਨੂੰ ਅਸੀਂ ਬੜੀ ਉਤਸੁਕਤਾ ਨਾਲ ਵੇਖਦੇ। ਵੇਖਦੇ- ਵੇਖਦੇ ਉਹ ਪੱਤਿਆਂ ‘ਚ ਛੁਪ ਜਾਂਦਾ, ਕੋਲ ਲੁਕੇ ਦਾ ਵੀ ਪਤਾ ਨਹੀਂ ਚਲਦਾ ਸੀ। ਇੱਕ ਦਿਨ ਛੁੱਟੀ ਵੇਲੇ ਰੌਲਾ ਪਾਉਂਦਿਆਂ ਨੂੰ ਜੀਵ ਵਿਗਿਆਨ ਦੇ ਮਾਸਟਰ ਜੀ ਨੇ ਵੇਖ ਲਿਆ । ਉਹ ਚੱਲ ਕੇ ਸਾਡੇ ਕੋਲ ਆਏ ਤੇ ਕਹਿਣ ਲੱਗੇ, “ਉਏ ਮੁੰਡਿਉ। ਕੀ ਕਾਵਾਂ ਰੌਲੀ ਪਾਈ ਜੇ ?” ਅਸਾਂ ਆਖਿਆ, “ਮਾਸਟਰ ਜੀ ਇਹ ਕੀ ਚੀਜ਼ ਏ ਜਿਹੜਾ ਪੱਤਿਆਂ ਪਿੱਛੇ ਲੁਕ ਜਾਂਦਾ ਏ ਤੇ ਛੇਤੀ ਕਿਤੇ ਨਜ਼ਰ ਨਹੀਂ ਆਉਂਦਾ ?” ਮਾਸਟਰ ਜੀ ਹੱਸੇ ਤੇ ਕਹਿਣ ਲੱਗੇ, “ ਕਾਕਾ ! ਇਸ ਨੂੰ ਗਿਰਗਿਟ ਕਹਿੰਦੇ ਨੇ, ਤੇ ਇਹ ਮੌਕੇ ਮੁਤਾਬਿਕ ਰੰਗ ਬਦਲਦਾ। ਕਈ ਵਾਰ ਬੰਦੇ ਵੀ ਗਿਰਗਿਟ ਹੁੰਦੇ ਨੇ।” ਤੇ ਮੁਸ਼ਕੜੀਏ ਹੱਸਦੇ ਉਹ ਸਾਈਕਲ ਸ਼ੈੱਡ ਨੂੰ ਤੁਰ ਪਏ। ਗੱਲ ਆਈ ਗਈ ਹੋ ਗਈ। ਮੈਂ ਐਮ. ਫਿਲ ਕਰਕੇ ਪ੍ਰੋਫ਼ੈਸਰ ਲੱਗ ਗਿਆ। ਸਾਲਾਨਾ ਪੇਪਰਾਂ ਵਿਚ ਇੱਕ ਸਾਥੀ ਨਾਲ ਡਿਊਟੀ ਲਗ ਗਈ। ਉਹ ਬੰਦਾ ਬੜਾ ਚਾਲੂ ਜਿਹੀ ਕਿਸਮ ਦਾ ਸੀ। ਮੈਨੂੰ ਕਹਿਣ ਲੱਗਾ, “ਯਾਰ ਆਪਾਂ ਮਦਦ ਕਰਨੀ ਏ ਏਸ ਵਿਦਿਆਰਥੀ ਦੀ, ਇਹ ਹੈ ਤਾਂ ਬੜਾ ਜ਼ਹੀਨ ਪਰ ਰਾਤੀਂ ਇਸ ਨਾਲ ਹਾਦਸਾ ਹੋ ਗਿਆ। ਇਦੀ ਮਾਂ ਮਰ ਗਈ ਏ  ਤੇ ਇਹ ਪੜ੍ਹ ਨਹੀਂ ਸਕਿਆ।’ ਮੈਂ ਸੋਚੀਂ ਪੇ ਗਿਆ ਕਿ ਮਿਹਨਤ ਤਾਂ ਸਾਰਾ ਸਾਲ ਕਰ ਕੇ ਪੇਪਰਾਂ ਵਿਚ ਬੈਠੀਦਾ ਹੈ। ਹਾਂ ਅਜਿਹੇ ਮੌਕੇ ਬੱਚਾ ਘਬਰਾ ਸਕਦਾ ਹੈ ਤੇ ਮੈਂ ਕਿਹਾ,“ਕੋਈ ਗੱਲ ਨਹੀਂ ਮੈਂ ਇਸ ਦਾ ਧਿਆਨ ਰੱਖਾਂਗਾ।” “ਨਹੀਂ ਇੰਝ ਨਹੀਂ, ਇਹ ਕਿਤਾਬ ਖੋਲ੍ਹ ਲਵੇ ਤੇ ਕਰਦਾ ਰਹੇ।” ਮੈਂ ਕਿਹਾ, “ਸਰ ਇੰਝ ਨਹੀਂ ਹੋ ਸਕਣਾ।” ਉਹ ਮੇਰੇ ਨਾਲ ਲੜ ਪਿਆ ਤੇ ਪਤਾ ਨਹੀਂ ਫੋਨ ਤੇ ਕੀ ਗੱਲ ਹੋਈ ਕਿ ਮੈਨੂੰ ਮੁੱਖ ਨਿਗਰਾਨ ਦਾ ਸੁਨੇਹਾ ਆ ਗਿਆ ਕਿ ਤੁਸੀਂ ਫਲਾਂ ਕਮਰੇ ਵਿਚ ਡਿਊਟੀ ਦੇ ਦਿਉ। ਮੈਂ ਮਨ ਹੀ ਮਨ ਪ੍ਰਬੰਧ ਤੇ ਖਿੱਝਦਾ ਦੂਸਰੇ ਕਮਰੇ ਨੂੰ ਚਲਾ ਗਿਆ। ਗੱਲ ਆਈ ਗਈ ਹੋ ਗਈ। ਦਸ ਕੁ ਸਾਲ ਬਾਅਦ ਉਹ ਸਾਹਿਬ ਮੇਰੇ ਕਾਲਜ ਵਿਚ ਪ੍ਰਿੰਸੀਪਲ ਲੱਗ ਗਏ। ਸਾਲਾਨਾ ਪੇਪਰ ਆ ਗਏ। ਮੈਨੂੰ ਚਪੜਾਸੀ ਨੇ ਆ ਕੇ ਕਿਹਾ,“ਤੁਹਾਨੂੰ ਪ੍ਰਿੰਸੀਪਲ ਸਾਹਿਬ ਬੁਲਾ ਰਹੇ ਹਨ। ਮੈਂ ਉਨ੍ਹਾਂ ਦੇ ਕਮਰੇ ਵਿਚ ਚਲਾ ਗਿਆ। ਮੈਨੂੰ ਕਹਿਣ ਲੱਗੇ, “ਤੁਸੀਂ ਬੜੇ ਮਿਹਨਤੀ ਤੇ ਇਮਾਨਦਾਰ ਹੋ, ਮੈਂ ਖਾਸ ਤੁਹਾਡੀ ਡਿਊਟੀ ਮੁੱਖ ਨਿਗਰਾਨ ਵਜੋਂ ਲਾਈ ਹੈ, ਖ਼ਬਰਦਾਸ ਰਹੀਉ, ਨਕਲ ਨਹੀਂ ਹੋਣ ਦੇਣੀ। ਮੈਂ ਨਕਲ ਦੇ ਬੜਾ ਵਿਰੋਧ ‘ਚ ਹਾਂ ।” ਮੇਰੇ ਜਿਹਨ ਵਿਚ ਗਿਰਗਿਟ ਸ਼ਬਦ ਘੁੰਮ ਗਿਆ। ਮੈਂ ਹਲਕਾ ਜਿਹਾ ਮੁਸਕਰਾਉਂਦਾ ਕਰਮੇ ਤੋਂ ਬਾਹਰ ਆ ਗਿਆ। ਮੈਨੂੰ ਆਪਣੇ ਮਾਸਟਰ ਜੀ ਦੀ ਕਹੀ ਗੱਲ ਚੇਤੇ ਆ ਗਈ।

ਗਿਰਗਿਟ Read More »

ਖੁਸ਼ੀ

ਉਹ ਕਹਿੰਦਾ ਰਿਹਾ ਕਿ ਸਹੁਰਿਆਂ ਦੇ ਘਰ ਜਾ ਕੇ ਉਸਨੂੰ ਇਕ ਗਿਲਾ ਜ਼ਰੂਰ ਹੁੰਦਾ ਹੈ। ਮੈਂ ਬਾਰ–ਬਾਰ ਪੁੱਛਿਆ ਪਰ ਉਹ ਸਿੱਧਾ ਨਹੀਂ ਦੱਸਦਾ ਸੀ। ਆਖ਼ਰਕਾਰ ਉਸਨੇ ਜੋ ਗੱਲ ਕਹੀ, ਉਹ ਮੈਨੂੰ ਗਹਿਰੇ ਵਿਚਾਰਾਂ ਵਿੱਚ ਛੱਡ ਗਈ…

ਖੁਸ਼ੀ Read More »

ਸਰਘੀ ਦਾ ਹਨੇਰਾ

ਪੰਜਾਬੀ ਕਹਾਣੀ ‘ਤੇ ਸਾਹਿਤਕ ਸੈਮੀਨਾਰ ਵਿੱਚ ਪ੍ਰਸਿੱਧ ਲੇਖਕਾਂ ਅਤੇ ਕਹਾਣੀਕਾਰਾਂ ਦੀ ਹਾਜ਼ਰੀ ਰਹੀ। ਸਮਾਗਮ ਦੌਰਾਨ ਇੱਕ ਪੁਰਸਕਾਰ ਜੇਤੂ ਲੇਖਿਕਾ ਦਾ ਵਿਅਹਾਰ ਦਰਸ਼ਕਾਂ ਲਈ ਚਰਚਾ ਦਾ ਵਿਸ਼ਾ ਬਣਿਆ।

ਸਰਘੀ ਦਾ ਹਨੇਰਾ Read More »

ਹੜ੍ਹ – ਪ੍ਰੋਫੈਸਰ ਨਵ ਸੰਗੀਤ ਸਿੰਘ

ਪ੍ਰੋਫੈਸਰ ਨਵ ਸੰਗੀਤ ਸਿੰਘ ਦੁਆਰਾ ਲਿਖਿਆ ਗਿਆ ਇਹ ਲੇਖ ਇਕ ਅਸਲੀ ਹੜ੍ਹ ਦੇ ਤਜ਼ਰਬੇ ਨੂੰ ਦਰਸਾਉਂਦਾ ਹੈ, ਜਿੱਥੇ ਲੇਖਕ ਮੌਤ ਨਾਲ ਮੁਕਾਬਲੇ ਤੋਂ ਬਚਿਆ।

ਹੜ੍ਹ – ਪ੍ਰੋਫੈਸਰ ਨਵ ਸੰਗੀਤ ਸਿੰਘ Read More »