ਲਾਟਰੀ

ਲਾਟਰੀ ਵਿਕਰੇਤਾ ਦਾ ਫੋਨ ਆਉਂਦਾ ਹੈ ਕਿ ਤੁਹਾਡੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ, ਉਹ ਬੰਦਾ ਬੜਾ ਖੁਸ਼ ਹੁੰਦਾ ਹੈ। ਉਸਦੀ ਘਰ ਵਾਲੀ ਲਾਟਰੀ ਦਾ ਨਤੀਜਾ ਇੰਟਰਨੈੱਟ ਤੇ ਦੇਖਦੀ ਹੈ, ਲਾਟਰੀ ਡੇਢ ਕਰੋੜ ਦੀ ਨਹੀਂ ਡੇਢ ਲੱਖ ਦੀ ਨਿਕਲੀ ਹੈ, ਬੰਦਾ ਹਾਰਟ ਅਟੈਕ ਨਾਲ ਮਰ ਜਾਂਦਾ ਹੈ, ਕਹਿੰਦਾ ਹੈ ਮੇਰਾ ਡੇਢ ਕਰੋੜ ਲੁੱਟਿਆ ਗਿਆ। ਮਨ ਦੀ ਦਸ਼ਾ ਹੈ ਕਿਸੇ ਨੂੰ ਇਹ ਵੀ ਲੱਗ ਸਕਦਾ ਸੀ ਕਿ ਮੈਨੂੰ ਡੇਢ ਲੱਖ ਦਾ ਫਾਇਦਾ ਹੋਇਆ ਹੈ।