ਮਾਂ

ਸਭ ਨੂੰ ਉਸ
ਜੋੜ ਰੱਖਿਆ ਸੀ
ਸਭ ਲਈ ਕੰਮ ਕਰਦੀ ਨੇ
ਖੁਦ ਨੂੰ ਤੋੜ ਰੱਖਿਆ ਸੀ
ਸਭ ਲਈ ਦੁਆਵਾਂ ਮੰਗਦੀ
ਪਤਾ ਨਹੀਂ ਨਿੱਤ
ਕਿਹੜੇ-ਕਿਹੜੇ ਵਰਤ ਰੱਖਦੀ
ਤੜਕੇ ਉੱਠ ਨੰਗੇ ਪੈਰੀਂ
ਗੁਰਦੁਆਰੇ-ਮੰਦਰ ਹੋ ਆਂਦੀ
ਬੱਚਿਆਂ ਨੂੰ ਜਰਾ ਵੀ ਵਾਅ ਨ ਲੱਗੇ
ਧੌਣੇ ਕਿਹੜੇ-ਕਿਹੜੇ ਪੀਰ ਮਨਾ ਆਂਦੀ
ਆਪਣੇ ਲਈ ਕੁਝ ਕਦੇ ਮੰਗਿਆ ਹੀ ਨਹੀਂ
ਨ ਰੱਬ ਤੋਂ ਤੇ ਨਾ ਸਾਂਥੋਂ ਸਭ ਤੋਂ
ਧਿਆਨ ਰੱਖ ਆਪਣਾ ਅਤੇ ਖੁਸ਼ ਰਹੋ
ਇਹ ਕਹਿਣਾ ਯਾਦ ਰੱਖਦੀ
ਦਵਾਈ ਆਪਣੀ ਲੈਣੀ ਭੁੱਲ ਜਾਂਦੀ
ਬਟੂਏ ‘ਚ ਰੱਖੇ ਖਣਕਦੇ ਖਜ਼ਾਨੇ ‘ਚੋਂ
ਜਦੋਂ ਦੇਖੋ
ਬੱਚਿਆਂ ਲਈ ਖਰੀਦ ਕੇ ਖੁਸ਼ੀਆਂ
ਵੰਡਦੀ ਜਾਂਦੀ
ਸੱਚ; ਸਭ ਕੁਝ ਸੰਭਾਲਦੀ ਸੀ
ਸਭ ਨੂੰ ਸੰਵਾਰਦੀ ਸੀ
ਸਾਗ ਵੇਚਣ ਆਂਦੀ ਮਾਸੀ ਨੂੰ
ਬਹਿ ਜਾ ਭੈਣੇ
ਪਾਣੀ-ਪਾਣੀ ਪੀ ਲੈ
ਨਾਲ ਪਾਣੀ ਦੇ ਗਲਾਸ ਦੇ
ਨਵੇਂ ਰਿਸ਼ਤੇ ਜੋੜਦੀ ਜਾਂਦੀ ਸੀ
ਅੱਜ ਉਹ ਸਾਰੇ ਪੁੱਛਦੇ ਹਨ
ਦਰਵਾਜ਼ੇ ਦੀ ਝੀਥ ‘ਚੋਂ
ਹੌਕੇ ਦੇ ਦੇ ਲੱਭਦੇ ਹਨ
ਮੈਂ ਕੀ ਦੱਸਾਂ – ਕਿਵੇਂ ਦੱਸਾਂਬੰਦ ਦਰਵਾਜ਼ੇ ਵਾਲੀ ਸਵੇਰ
ਅਤੇ ਹਨੇਰੀ ਘੁੱਪ ਸ਼ਾਮ ਦੱਸ ਦੇਵੇਗੀ
ਸੁੱਕਦੇ ਰੁੱਖਾਂ ‘ਚੋਂ ਘਰ ‘ਚ ਪੈਂਦੀ
ਸਿੱਧੀ ਤਿੱਖੀ ਧੁੱਪ ਦੱਸ ਦੇਵੇਗੀ
ਕਿ ਚਲੀ ਗਈ ਜੋ
ਬੋਹੜ ਦੀ ਠੰਡੀ ਸ਼ੀਤਲ ਛਾਂ ਸੀ
ਸਭ ਨੂੰ ਹਾਂ ਸਭ ਨੂੰ ਉਸ
ਜੋੜ ਰੱਖਿਆ ਸੀਉਹ ਮਾਂ ਸੀ, ਹਾਂ ਮਾਂ ਸੀ।

- ਸੋਮੇਸ਼ਵਰ ਪਾਂਡੇ

ਦੇਹਰਾਦੂਨ, ਉਤਰਾਖੰਡ