ਸਪੋਲੀਏ

ਜੋਤੀ ਅੱਜ ਸਕੂਲੋਂ ਆਉਣ ਸਾਰ ਸਿੱਧੀ ਮਾਂ ਦੀ ਬੁੱਕਲ ਵਿੱਚ ਬੜ੍ਹਕੇ ਰੋਣ ਲੱਗ ਪਈ। ਉਹ ਪਹਿਲਾ ਸਕੂਲੋਂ ਆਕੇ ਚਾਹ
ਪਾਣੀ ਪੀ ਕੇ ਆਪਣੀ ਮਾਂ ਦਾ ਕੰਮ ‘ਚ ਹੱਥ ਵਟਾਉਦੀ ਸੀ ਉਹ ਕੋਈ ਬੱਚੀ ਨਹੀ ਸੁੱਖ ਨਾਲ ਅੱਠਵੀ ਕਲਾਸ ‘ਚ ਪੜ੍ਹਦੀ ਸਾਰੀ ਕਲਾਸ ਤੋਂ ਹੁਸਿਆਰ ਹੋਣਹਾਰ ਲੜਕੀ ਸੀ।
ਮਾਂ ਨੇ ਮੋਢਿਆਂ ਤੋਂ ਫੜ੍ਹਕੇ ਜੋਤੀ ਨੂੰ ਉਪਰ ਚੁੱਕਿਆ ਤੇ ਕਹਿਣ ਲੱਗੀ, ‘ਕੀ ਹੋਇਆ ਮੇਰੇ ਪੁੱਤ ਨੂੰ ।
ਇਹ ਸੁਣ ਜੋਤੀ ਫਿਰ ਹੁਬਕੀ ਹੁਬਕੀ ਰੋਣ ਲੱਗ ਪਈ ਤੇ ਕਹਿੰਦੀ ਕਿ, ‘ਮੇਰੇ ਮਾਸਟਰ ਨੇ ਮੈਨੂੰ ਸਟਾਫ਼ ਰੂਮ ‘ਚ ਬੁਲਾਕੇ ਮੇਰੇ ਸਰੀਰ ਤੇ ਹੱਥ ਫੇਰਨਾ ਸ਼ੁਰੂ ਕੀਤਾ ਤੇ ਹੋਰ ਵੀ ਬਹੁਤ ਹਰਕਤਾਂ ਕੀਤੀਆਂ ਜਿਹੜੀਆਂ ਮੈਨੂੰ ਅਜੀਬ ਜਿਹੀਆਂ ਲੱਗੀਆਂ ਮੇਰੇ ਵਿਰੋਧ ਕਰਨ ਤੇ ਕਹਿੰਦਾ ਮੈਂ ਤੈਨੂੰ ਸਕੂਲ ਚੋਂ ਬਾਹਰ ਕੱਢ ਦੇਵਾਗਾ ਨਾਲੇ ਮੇਰੇ ਹੱਥਾਂ ਤੇ ਡੰਡੇ ਵੀ ਮਾਰੇ’ ਉਸ ਦੇ ਨੀਲੇ ਹੋਏ ਹੱਥ ਸਾਰੀ ਕਹਾਣੀ ਆਪ ਮੁਹਾਰੇ ਦੱਸ ਰਹੇ ਸੀ।
ਉਸ ਨੇ ਹਟਕੋਰੇ ਲੈਂਦੀ ਨੇ ਫੇਰ ਕਿਹਾ, ‘ਇੰਨੇ ਨੂੰ ਦੂਜੇ ਭੈਣ ਜੀ ਆ ਗਏ ਤਾਂ ਮੈਨੂੰ ਛੱਡਿਆ।’
ਇਹ ਸਭ ਸੁਣਕੇ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੂੰ ਰਾਤ ਲੰਘਾਉਣੀ ਮੁਸ਼ਕਲ ਹੋ ਗਈ। ਜੋ ਮੁੱਕਣ ‘ਚ ਨਹੀ ਆ ਰਹੀ ਸੀ।
ਉਹ ਸਵੇਰ ਹੁੰਦੇ ਹੀ ਸਰਪੰਚ ਤੇ ਹੋਰ ਮੋਹਤਵਰ ਬੰਦਿਆਂ ਨੂੰ ਸਾਰੀ ਗੱਲ੍ਹ ਦੱਸੀ ਤੇ ਨਾਲ ਲੈ ਕੇ ਸਕੂਲ ਪਹੁੰਚ ਗਈ।
ਜੋਤੀ ਨੇ ਦੂਰੋਂ ਹੀ ਇਸ਼ਾਰਾ ਕਰਕੇ ਦੱਸ ਦਿੱਤਾ ‘ਓਹ’ ਹੈ।
ਮਾਂ ਨੇ ਭੱਜਕੇ ਉਸਦੇ ਗਲਮੇ ‘ਚ ਹੱਥ ਪਾ ਲਿਆਂ ਤੇ ਤਿੰਨ ਚਾਰ ਉਸਦੇ ਲਗਾ ਦਿੱਤੀਆ ਤੇ ਕਿਹਾ, ‘ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੰਦੀਆਂ ਹਰਕਤਾਂ ਕਰਦੇ ਨੂੰ ਤੇਰੀਆਂ ਕੁੜੀਆ ਵਰਗੀ ਏ। ਇੰਨੇ ਨੂੰ ਸਰਪੰਚ ਨੇ ਸਾਰੀ ਕਹਾਣੀ ਹੈਡ ਮਾਸਟਰ ਨੂੰ ਦੱਸ ਦਿੱਤੀ ਉਸਨੇ ਝੱਟ ਹੀ ਪੁਲਿਸ ਸੱਦ ਕੇ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਜੋਤੀ ਨੂੰ ਗਲ ਨਾਲ ਲਾ ਲਿਆਂ ।
ਜੋਤੀ ਤੇ ਜੋਤੀ ਦੀ ਮਾਂ ਦੀ ਦਲੇਰੀ ਦੇ ਸਾਰੇ ਸ਼ਹਿਰ ਵਿੱਚ ਚਰਚੇ ਸਨ।