ਫ਼ਕੀਰ ਦੀ ਦੁਆ

ਦ੍ਰਿਸ਼ ਪਹਿਲਾਂ
ਸਥਾਨ- ਰੇਲਵੇ ਸਟੇਸ਼ਨ ਦਾ ਮੁਸਾਫ਼ਿਰਖ਼ਾਨਾ
ਪਾਤਰ- ਗੋਪੀ, ਸੁੱਖੀ, ਫ਼ਕੀਰ, ਬੂਟ ਪਾਲਿਸ਼ ਕਰਨ ਵਾਲਾ ਮੁੰਡਾ

ਗੋਪੀ ਅਤੇ ਸੁੱਖੀ ਦੀ ਪਹਿਲੀ ਮੁਲਾਕਾਤ
(ਰੇਲਵੇ ਸਟੇਸ਼ਨ ਦਾ ਮੁਸਾਫ਼ਿਰਖ਼ਾਨਾ ਯਾਤਰੀਆਂ ਨਾਲ ਖਚਾਖਚ ਭਰਿਆ ਹੋਇਆ ਹੈ। ਸੁੱਖੀ ਬੁਕਿੰਗ ਕਾਊਂਟਰ ਤੋਂ ਟਿਕਟ ਲੈ ਕੇ ਆਪਣੇ ਪਰਸ ਵਿੱਚ ਰੱਖ ਕੇ, ਪਿੱਛੇ ਮੁੜ ਕੇ ਇੱਧਰ ਉੱਧਰ ਦੇਖਦੀ ਹੈ। ਉਹਨੂੰ ਇੱਕ ਬੈਂਚ ’ਤੇ ਇੱਕ ਵਿਅਕਤੀ ਦੇ ਬੈਠਣ ਜੋਗੀ ਜਗ੍ਹਾ ਦਿਸਦੀ ਹੈ। ਸੁੱਖੀ ਉਸ ਬੈਂਚ ਦੇ ਕੋਲ ਜਾ ਕੇ ਦੇਖਦੀ ਹੈ ਕਿ ਖਾਲੀ ਜਗ੍ਹਾ ’ਤੇ ਇੱਕ ਅਖ਼ਬਾਰ ਪਈ ਹੈ ਅਤੇ ਉਹਦੇ ਕੋਲ ਇੱਕ ਸਰਦਾਰ ਮੁੰਡਾ ਬੈਠਾ ਆਪਣੇ ਬੂਟ ਪਾਲਿਸ਼ ਕਰਵਾ ਰਿਹਾ ਹੈ। ਸੁੱਖੀ ਉਸ ਮੁੰਡੇ ਦੇ ਕੋਲ ਜਾ ਕੇ ਪੁੱਛਦੀ ਹੈ):-

ਸੁੱਖੀ – ‘ਐਕਸਕਿਊਜ਼ ਮੀ’ (ਸਰਦਾਰ ਮੁੰਡਾ ਸਿਰ ਉੱਚਾ ਕਰ ਕੇ ਸੁੱਖੀ ਵੱਲ ਦੇਖਦਾ ਹੈ) ਕੀ ਮੈਂ ਇਸ ਸੀਟ ’ਤੇ ਬੈਠ ਸਕਦੀ ਹਾਂ?’

ਸਰਦਾਰ ਮੁੰਡਾ – ‘ਹਾਂ-ਹਾਂ, ਕਿਉਂ ਨਹੀਂ’ (ਉਸ ਮੁੰਡੇ ਨੇ ਅਖ਼ਬਾਰ ਚੁੱਕ ਕੇ ਆਪਣੀ ਲੱਤ ’ਤੇ ਰੱਖ ਲਈ ਅਤੇ ਥੋੜ੍ਹਾ ਜਿਹਾ ਪਰ੍ਹਾਂ ਨੂੰ ਖਿਸਕ ਗਿਆ। ਸੁੱਖੀ ਆਪਣੇ ਜੈਪੁਰ ਨੂੰ ਹੱਥ ਨਾਲ ਸੁਆਰ ਕੇ ਸੀਟ ’ਤੇ ਬੈਠ ਗਈ। ਸੁੱਖੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਨੋਟਬੁੱਕ ਆਪਣੇ ਅਤੇ ਉਸ ਸਰਦਾਰ ਮੁੰਡੇ ਦੇ ਵਿਚਕਾਰ ਰੱਖ ਲਈ ਅਤੇ ਆਪਣਾ ਪਰਸ ਆਪਣੀਆਂ ਲੱਤਾਂ ’ਤੇ ਰੱਖ ਲਿਆ।)
(ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਨੇ ਆਪਣੀ ਲੱਕੜ ਦੀ ਸੰਦੂਕੜੀ ’ਤੇ ਬੂਟ ਪਾਲਿਸ਼ ਕਰਨ ਵਾਲਾ ਬੁਰਸ਼ ਖੜਕਾਇਆ। ਉਸ ਸਰਦਾਰ ਮੁੰਡੇ ਨੇ ਪਾਲਿਸ਼ ਕੀਤੇ ਹੋਏ ਬੂਟ ਵਾਲਾ ਪੈਰ ਸੰਦੂਕੜੀ ਤੋਂ ਚੁੱਕਿਆ ਅਤੇ ਦੂਸਰਾ ਪੈਰ ਸੰਦੂਕੜੀ ’ਤੇ ਟਿਕਾ ਦਿੱਤਾ। ਬੂਟ ਪਾਲਿਸ਼ ਕਰਨ ਵਾਲਾ ਮੁੰਡਾ ਦੂਜਾ ਬੂਟ ਪਾਲਿਸ਼ ਕਰਨ ਲੱਗ ਪਿਆ।)

ਸਰਦਾਰ ਮੁੰਡਾ – ‘ਮਾਫ਼ ਕਰਨਾ, ਜੇ ਮੈਂ ਗ਼ਲਤ ਹੋਵਾਂ, ਤੁਹਾਡਾ ਨਾਮ ਸੁਖਵਿੰਦਰ ਤੇ ਨਹੀਂ?’

ਸੁੱਖੀ – ‘ਹਾਂ ਮੇਰਾ ਨਾਮ ਤਾਂ ਸੁੱਖਵਿੰਦਰ ਹੀ ਹੈ, ਪਰ ਤੁਹਾਨੂੰ ਕਿਸੇ ਪਤਾ ਮੇਰੇ ਨਾਮ ਦਾ?’

ਸਰਦਾਰ ਮੁੰਡਾ – ‘ਮੇਰਾ ਨਾਮ ਗੁਰਪ੍ਰੀਤ ਸਿੰਘ ਹੈ। ਤੁਹਾਡੇ ਕਾਲਜ ਦੇ ਇਸ ਸਾਲ ਦੇ ਐਨੂਅਲ ਫੰਕਸ਼ਨ ਤੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਮੌਕੇ ਤੁਸੀਂ ਫਸਟ ਪ੍ਰਾਈਜ਼ ਪ੍ਰਾਪਤ ਕੀਤਾ ਸੀ ਅਤੇ ਵੀਰਪਾਲ ਕੌਰ ਨੇ ਸੈਕਿੰਡ।’ (ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਨੇ ਬੂਟ ਪਾਲਿਸ਼ ਕੀਤੇ ਅਤੇ ਦਸ ਰੁਪਏ ਦਾ ਨੋਟ ਲਿਆ ਅਤੇ ਚਲਾ ਗਿਆ।)

ਸੁੱਖੀ – (ਉਸ ਮੁੰਡੇ ਨੂੰ ਧਿਆਨ ਨਾਲ ਦੇਖਦੇ ਹੋਏ) ‘ਤੁਸੀਂ ਗੋਪੀ ਜੀ ਹੋ? ਜਿਨ੍ਹਾਂ ਨੇ ਫੁੱਟਬਾਲ ਦਾ ਫਾਈਨਲ ਮੈਚ ਜਿੱਤ ਕੇ ਸ਼ੀਲਡ ਪ੍ਰਾਪਤ ਕੀਤੀ ਸੀ?’

ਗੋਪੀ – ‘ਹਾਂ, ਹੁਣ ਤੁਸੀਂ ਪਛਾਣਿਆ। ਤੁਸੀਂ ਹੁਣ ਕਿਹੜੀ ਗੱਡੀ ’ਤੇ ਜਾਣੈ?’

ਸੁੱਖੀ – ‘ਅੰਬਾਲਾ ਕੈਂਟ ਐਕਸਪ੍ਰੈੱਸ ’ਤੇ।’

ਗੋਪੀ – ‘ਤੁਹਾਡੀ ਟ੍ਰੇਨ ਆਉਣ ਵਿੱਚ ਤਾਂ ਅਜੇ ਬਹੁਤ ਟਾਈਮ ਪਿਆ ਹੈ। ਚਲੋ ਫਿਰ ਕੈਂਟੀਨ ’ਤੇ ਚੱਲ ਕੇ ਚਾਹ-ਸ਼ਾਹ ਪੀਨੇ ਆਂ।’

(ਇੰਨੇ ਨੂੰ ਉੱਥੇ ਇੱਕ ਫ਼ਕੀਰ ਆ ਗਿਆ, ਜਿਸ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ, ਵਾਲ ਖਿੱਲਰੇ ਹੋਏ ਸਨ। ਖੱਬੇ ਹੱਥ ਵਿੱਚ ਸੋਟੀ ਅਤੇ ਸੱਜੇ ਹੱਥ ਵਿੱਚ ਇੱਕ ਸਿਲਵਰ ਦਾ ਪਿਆਲਾ ਫੜਿਆ ਹੋਇਆ ਸੀ।)

ਫ਼ਕੀਰ – (ਇਨ੍ਹਾਂ ਦੋਹਾਂ ਦੇ ਸਾਹਮਣੇ ਖੜ੍ਹਾ ਹੋ ਕੇ) ‘ਪਰਮਾਤਮਾ ਤੁਹਾਡੀ ਦੋਨਾਂ ਦੀ ਜੋੜੀ ਸਲਾਮਤ ਰੱਖੇ।’

ਸੁੱਖੀ – ਬੇਸ਼ਰਮ, ਬੇਹਯਾ, ਜੋ ਮੂੰਹ ਆਇਆ ਬੋਲੀ ਜਾਂਦੇ ਆ।

(ਸੁੱਖੀ ਗੋਪੀ ਤੋਂ ਥੋੜ੍ਹੀ ਪਰ੍ਹਾਂ ਨੂੰ ਖਿਸਕ ਗਈ। ਗੋਪੀ ਨੇ ਆਪਣੇ ਬਟੂਏ ’ਚੋਂ ਦਸਾਂ ਦਾ ਨੋਟ ਕੱਢ ਕੇ ਫ਼ਕੀਰ ਦੇ ਪਿਆਲੇ ਵਿੱਚ ਪਾ ਦਿੱਤਾ। ਫ਼ਕੀਰ ਉੱਥੋਂ ਚਲਾ ਗਿਆ।)

ਦ੍ਰਿਸ਼ ਦੂਜਾ
ਸਥਾਨ – ਰੇਲਵੇ ਸਟੇਸ਼ਨ ਦੀ ਕੈਂਟੀਨ
ਪਾਤਰ – ਗੋਪੀ, ਸੁੱਖੀ, ਪਾਲੀ ਤੇ ਸਹੇਲੀਆਂ

ਗੌਪੀ ਤੇ ਪਾਲੀ ਦਾ ਮਿਲਾਪ
(ਗੌਪੀ ਤੇ ਸੁੱਖੀ ਕੈਂਟੀਨ ‘ਤੇ ਚਲੇ ਗਏ ਅਤੇ ਇੱਕ ਟੇਬਲ ‘ਤੇ ਆਹਮੋ-ਸਾਹਮਣੇ ਬੈਠ ਗਏ। ਕੈਂਟੀਨ ਦੇ ਵੇਟਰ ਨੇ ਪਾਣੀ ਦੇ ਦੋ ਗਲਾਸ ਲਿਆ ਕੇ ਟੇਬਲ ‘ਤੇ ਰੱਖੇ ਅਤੇ ਇਨ੍ਹਾਂ ਦੇ ਕੋਲ ਖੜ੍ਹਾ ਹੋ ਗਿਆ।)

ਗੌਪੀ – (ਵੇਟਰ ਨੂੰ) ‘ਦੋ ਪਲੇਟ ਸਮੋਸੇ ਛੋਲੇ ਪਾ ਕੇ, ਦੋ ਗਲਾਸ ਲੱਸੀ ਦੇ ਮਲਾਈ ਪਾ ਕੇ’।

ਵੇਟਰ – ‘ਹੁਣੇ ਲਿਆਇਆ ਜੀ’ ਕਹਿ ਕੇ ਚਲਾ ਗਿਆ।

ਗੌਪੀ – (ਸੁੱਖੀ ਨੂੰ) ‘ਦੇਖੋ ਵਾਹਿਗੁਰੂ ਨੇ ਕਿੱਦਾਂ ਮੇਲ ਮਿਲਾਏ’।

ਸੁੱਖੀ – ‘ਇਹ ਤਾਂ ਉਹੀ ਜਾਣਦੈ, ਅਸੀਂ ਤਾਂ ਉਹਦੀਆਂ ਕੱਠਪੁਤਲੀਆਂ ਹਾਂ, ਜਿਵੇਂ-ਜਿਵੇਂ ਉਹ ਨਚਾਈ ਜਾਂਦੈ, ਅਸੀਂ ਨੱਚੀ ਜਾਂਦੇ ਹਾਂ’
(ਵੇਟਰ ਟੇਬਲ ‘ਤੇ ਦੋ ਪਲੇਟ ਸਮੋਸੇ ਰੱਖ ਕੇ ਚਲਾ ਗਿਆ। ਦੋਵੇਂ ਸਮੋਸੇ ਖਾਣ ਲੱਗ ਪਏ। ਇੰਨੇ ਨੂੰ ਸੁੱਖੀ ਦੀਆਂ ਸਹੇਲੀਆਂ ਵੀ ਉਸੇ ਕੈਂਟੀਨ ‘ਤੇ ਆ ਕੇ, ਇੱਕ ਸਾਈਡ ‘ਤੇ ਲੱਗੀਆਂ ਕੁਰਸੀਆਂ ‘ਤੇ ਬੈਠ ਗਈਆਂ।)(ਵੇਟਰ ਲੱਸੀ ਦੇ ਦੋ ਗਲਾਸ ਲਿਆ ਕੇ ਟੇਬਲ ‘ਤੇ ਰੱਖ ਕੇ ਚਲਾ ਗਿਆ।)

ਵੇਟਰ – (ਸੁੱਖੀ ਦੀਆਂ ਸਹੇਲੀਆਂ ਕੋਲ ਜਾ ਕੇ ਪੁੱਛਦਾ ਹੈ) ‘ਹਾਂ ਜੀ, ਕੀ ਲਿਆਵਾਂ ਤੁਹਾਡੇ ਲਈ?’

ਇੱਕ ਕੁੜੀ – (ਪਾਲੀ ਨੂੰ) ਪਾਲੀ, ਤੂੰ ਦੱਸ ਕੀ ਲਿਆਵੇ?ਪਾਲੀ – ‘ਪਹਿਲਾਂ ਤੂੰ ਸਾਨੂੰ ਪਾਣੀ ਪਿਲਾ, ਫਿਰ ਦੱਸਦੇ ਆਂ।'(ਵੇਟਰ ਚਲਾ ਗਿਆ ਅਤੇ ਇੱਕ ਵੱਡੀ ਸਾਰੀ ਟ੍ਰੇਅ ਵਿੱਚ ਪਾਣੀ ਦੇ ਅੱਠ ਗਲਾਸ ਲਿਆ ਕੇ ਉਨ੍ਹਾਂ ਦੇ ਟੇਬਲ ਰੱਖ ਦਿੱਤੇ। ਸਾਰੀਆਂ ਨੇ ਹੱਥ-ਹੱਥ ਪਾਣੀ ਦੇ ਗਲਾਸ ਖਾਲੀ ਕਰ ਕੇ ਟ੍ਰੇਅ ਵਿੱਚ ਰੱਖ ਦਿੱਤੇ। ਵੇਟਰ ਖ਼ਾਲੀ ਗਲਾਸ ਰੱਖ ਕੇ ਆ ਕੇ ਫਿਰ ਉਨ੍ਹਾਂ ਦੇ ਕੋਲ ਖੜ੍ਹਾ ਹੋ ਗਿਆ।)

ਪਾਲੀ – ‘ਅੱਠਾਂ ਪਲੇਟਾਂ ‘ਚ ਇੱਕ-ਇੱਕ ਸਮੋਸਾ ਲਿਆਈਂ ਛੋਲੇ ਪਾ ਕੇ।’

(ਵੇਟਰ ਆਰਡਰ ਲੈ ਕੇ ਚਲਾ ਗਿਆ)(ਅਚਾਨਕ ਇੱਕ ਕੁੜੀ ਦੀ ਨਜ਼ਰ ਸੁੱਖੀ ‘ਤੇ ਪੈ ਗਈ। ਉਹਨੇ ਆਪਣੇ ਨਾਲ ਦੀ ਕੁੜੀ ਨੂੰ ਦੱਸ ਦਿੱਤਾ। ਫਿਰ ਸਾਰੀਆਂ ਨੇ ਅੱਗੇ ਤੋਂ ਅੱਗੇ ਇੱਕ ਦੂਜੀ ਨੂੰ ਦੱਸ ਦਿੱਤਾ।)(ਵੇਟਰ ਅੱਠ ਪਲੇਟਾਂ ਲਿਆ ਕੇ ਟੇਬਲ ‘ਤੇ ਰੱਖ ਕੇ ਚਲਾ ਗਿਆ।)’ਵੇਟਰ ਨੇ ਗੌਪੀ ਨੂੰ ਬਿੱਲ ਫੜਾਇਆ। ਗੌਪੀ ਨੇ ਬਿੱਲ ਪੇ ਕਰ ਦਿੱਤਾ। ਗੌਪੀ ਤੇ ਸੁੱਖੀ ਉੱਥੋਂ ਚੱਲਣ ਹੀ ਲੱਗੇ ਸੀ, ਕਿ ਇੱਕ ਆਵਾਜ਼ ਆਈ):-

ਪਾਲੀ – ‘ਸੁੱਖੀ ਦੀਦੀ ਕੁੰਡ ਹੋਰ ਭੇਜੀਏ?’

ਸੁੱਖੀ – (ਹੈਰਾਨ ਹੋ ਕੇ, ਕੁੜੀਆਂ ਵੱਲ ਦੇਖ ਕੇ), ‘ਨੀ, ਤੁਸੀਂ ਕਦੋਂ ਆਈਆਂ?’

ਪਾਲੀ – ‘ਬਸ ਅਸੀਂ ਵੀ ਤੁਹਾਡੇ ਮਗਰ ਮਗਰ ਹੀ ਸੀ।'(ਸਾਰੀਆਂ ਕੁੜੀਆਂ ਸੁੱਖੀ ਦੇ ਕੋਲ ਚਲੀਆਂ ਗਈਆਂ)।

ਪਾਲੀ – (ਸੁੱਖੀ ਦੇ ਕੰਨ ਕੋਲ ਮੂੰਹ ਕਰ ਕੇ) ‘ਇਹ ਮੁੰਡਾ ਕੌਣ ਏ?’

ਸੁੱਖੀ – ‘ਤੂੰ ਪਛਾਣਿਆ ਨਹੀਂ? ਜਦੋਂ ਸਾਨੂੰ ਪ੍ਰਾਈਜ਼ ਮਿਲੇ ਸੀ, ਉਸੇ ਦਿਨ ਇਹਨੂੰ ਵੀ ਸ਼ੀਲਡ ਮਿਲੀ ਸੀ, ਇਹ ਵੀ ਆਪਣੇ ਕਾਲਜ ਦਾ ਹੀ ਮੁੰਡਾ ਏ (ਗੌਪੀ)।’ਪਾਲੀ ਨੇ ਹੱਥ ਮਿਲਾਉਣ ਲਈ ਗੌਪੀ ਵੱਲ ਹੱਥ ਵਧਾਇਆ, ਗੌਪੀ ਅਤੇ ਪਾਲੀ ਨੇ ਇੱਕ ਦੂਜੇ ਨੂੰ ਹੱਥ ਮਿਲਾਏ ਅਤੇ ਸਮਾਇਲ ਦਿੱਤੀ। ਸਾਰੇ ਹੀ ਕੈਂਟੀਨ ਤੋਂ ਬਾਹਰ ਆ ਗਏ।)

ਪਾਲੀ – ‘ਅੱਛਾ-ਅੱਛਾ, ਮੈਂ ਸਮਝ ਗਈ।’

(ਪਾਲੀ ਨੇ ਹੱਥ ਮਿਲਾਉਣ ਲਈ ਗੌਪੀ ਵੱਲ ਹੱਥ ਵਧਾਇਆ, ਗੌਪੀ ਅਤੇ ਪਾਲੀ ਨੇ ਇੱਕ ਦੂਜੇ ਨੂੰ ਹੱਥ ਮਿਲਾਏ ਅਤੇ ਸਮਾਇਲ ਦਿੱਤੀ। ਸਾਰੇ ਹੀ ਕੈਂਟੀਨ ਤੋਂ ਬਾਹਰ ਆ ਗਏ।)

ਦ੍ਰਿਸ਼ ਤੀਜਾ
ਸਥਾਨ – ਰੇਲਵੇ ਸਟੇਸ਼ਨ ਦਾ ਮੁਸਾਫ਼ਿਰਖ਼ਾਨਾ
ਪਾਤਰ – ਗੌਪੀ, ਸੁੱਖੀ ਪਾਲੀ ਅਤੇ ਕੁੜੀਆਂ

ਸੁੱਖੀ, ਪਾਲੀ ਅਤੇ ਕੁੜੀਆਂ ਨੇ ਟ੍ਰੇਨ ਫੜ ਕੇ ਚਲੀਆਂ ਜਾਣਾ।

(ਸਾਰੇ ਹੀ ਰੇਲਵੇ ਦੇ ਮੁਸਾਫਿਰਖ਼ਾਨੇ ਪਹੁੰਚ ਗਏ।)

(ਮੁਸਾਫ਼ਿਰਖ਼ਾਨੇ ਦੇ ਸਪੀਕਰ ਤੋਂ ਅਨਾਊਂਸਮੈਂਟ ਹੁੰਦੀ ਹੈ)
‘ਯਾਤਰੀ ਕ੍ਰਿਪਯਾ ਧਿਆਨ ਦੇਂ।’ਅੰਬਾਲਾ ਕੈਂਟ ਜਾਣ ਵਾਲੀ ਐਕਸਪ੍ਰੈਸ ਟ੍ਰੇਨ ਪਲੇਟਫਾਰਮ ਨੰਬਰ ਦੋ ਪਰ ਆ ਰਹੀ ਹੈ। ਇਸ ਟ੍ਰੇਨ ਮੇਂ ਸਫਰ ਕਰਨੇ ਵਾਲੇ ਯਾਤਰੀ, ਪਲੇਟਫਾਰਮ ਨੰਬਰ ਦੋ ਪਰ ਪਹੁੰਚ ਜਾਏਂ। ਸੂਚਨਾ ਸਮਾਪਤ।

ਸੁੱਖੀ – (ਗੌਪੀ ਨੂੰ) ‘ਆਓ ਹੁਣ ਚੱਲੀਏ।’

ਗੋਪੀ – ‘ਨਹੀਂ, ਮੈਨੂੰ ਸ਼ਹਿਰ ਵਿੱਚ ਕੋਈ ਜ਼ਰੂਰੀ ਕੰਮ ਐ, ਮੈਂ ਹਾਲੀ ਆ ਜਾਵਾਂਗਾ ।'(ਸਾਰੀਆਂ ਕੁੜੀਆਂ ਗੋਪੀ ਨੂੰ ਬਾਏ ਬਾਏ ਕਰਦੀਆਂ ਚਲੀਆਂ ਗਈਆਂ।)

ਦ੍ਰਿਸ਼ ਚੌਥਾ
ਸਥਾਨ – ਸ਼ਹਿਰ ਦੀ ਇੱਕ ਸੜਕ
ਪਾਤਰ – ਸ਼ੁਭਮ ਅਤੇ ਪਾਲੀ

ਸ਼ੁਭਮ ਅਤੇ ਪਾਲੀ ਦੀ ਪਹਿਲੀ ਮੁਲਾਕਾਤ।

(ਪਾਲੀ ਦੇ ਹੱਥ ਵਿੱਚ ਕਿਤਾਬਾਂ ਹਨ। ਉਹ ਸੜਕ ‘ਤੇ ਪੈਦਲ ਹੀ ਜਾ ਰਹੀ ਹੈ। ਪਿੱਛਿਓਂ ਸ਼ੁਭਮ ਕਾਰ ਲੈ ਕੇ ਆ ਰਿਹਾ ਹੈ। ਕਾਰ ਪਾਲੀ ਦੇ ਕੋਲ ਆ ਕੇ ਰੁਕਦੀ ਹੈ। ਪਾਲੀ ਖੜੀ ਹੋ ਕੇ ਕਾਰ ਵੱਲ ਦੇਖਦੀ ਹੈ।)

ਸ਼ੁਭਮ ਕਾਰ ‘ਚੋਂ ਬਾਹਰ ਆ ਕੇ : (ਪਾਲੀ ਨੂੰ) ‘ਮੇਰੀ ਜਾਨ, ਧੁੱਪ ‘ਚ ਕਿਉਂ ਜਾ ਰਹੇ ਹੋ, ਤੁਹਾਡੇ ਲਈ ਕਾਰ ਹਾਜ਼ਰ ਹੈ। ਕਿਉਂ ਆਪਣੇ ਚੰਦ ਵਰਗੇ ਕੋਮਲ ਚਿਹਰੇ ਨੂੰ, ਧੁੱਪ ਪਏ ਸਾੜਦੇ ਓ। ਸੇਵਕ ਨੂੰ ਸੇਵਾ ਦਾ ਮੌਕਾ ਦਿਓ।’

ਪਾਲੀ – ‘ਲੱਗਦੈ ਸੇਵਕ ਦੀ ਸੇਵਾ ਕਰਨੀ ਪੈਣੀ ਐਂ।’

ਸ਼ੁਭਮ – ‘ਮੈਡਮ ਜੀ, ਜਦੋਂ ਤੁਸੀਂ ਆਪਣੀਆਂ ਸਹੇਲੀਆਂ ਮੂਹਰੇ, ਕਾਰ ‘ਚੋਂ ਨਿਕਲ ਕੇ ਜਾਓਗੇ, ਸੋਚੋ, ਤੁਹਾਡੀ ਕਿੰਨੀ ਇੱਜ਼ਤ ਬਣੇਗੀ। ਮੈਡਮ ਜੀ ਆਪਣੀ ਇੱਜ਼ਤ ਕਰਾਉਣੀ ਸਿੱਖੋ।’

ਪਾਲੀ – ‘ਤੂੰ ਜਾਏਂਗਾ, ਜਾਂ ਲਾਹਵਾਂ ਜੁੱਤੀ?’ਸ਼ੁਭਮ – (ਕਾਰ ਦੀ ਫਰੰਟ ਸੀਟ ਦੀ ਬਾਰੀ ਖੋਲ੍ਹ ਕੇ) ‘ਜੁੱਤੀ ਲਾਹੁਣ ਦੀ ਲੋੜ ਨਹੀਂ, ਤੁਸੀਂ ਜੁੱਤੀ ਸਮੇਤ ਬੈਠੋ।’

ਪਾਲੀ – ‘ਇਸ ਬੇਸ਼ਰਮ ਨੇ ਇੰਦਾਂ ਨਹੀਂ ਮਗਰੋਂ ਲਹਿਣਾ’ (ਕਾਰ ਵਿੱਚ ਫਰੰਟ ਸੀਟ ‘ਤੇ ਬਹਿ ਕੇ ਬਾਰੀ ਬੰਦ ਕਰ ਲਈ।)

ਸ਼ੁਭਮ – (ਨੱਚਦਾ ਹੋਇਆ) ‘ਫਸ ਗਈ ਚਿੜੀ ਜਾਲ ‘ਚ।’ (ਗੱਡੀ ਲੈ ਕੇ ਤੁਰ ਪਿਆ।)

ਦ੍ਰਿਸ਼ ਪੰਜਵਾਂ
ਸਥਾਨ – ਕਾਲਜ
ਪਾਤਰ – ਸ਼ੁਭਮ, ਪਾਲੀ ਅਤੇ ਹੋਰ ਵਿਦਿਆਰਥੀ

(ਸ਼ੁਭਮ ਦੀ ਕਾਰ ਕਾਲਜ ਦੇ ਮੂਹਰੇ ਜਾ ਕੇ ਰੁਕਦੀ ਹੈ। ਪਾਲੀ ਨੂੰ ਕਾਰ ‘ਚੋਂ ਨਿਕਲਦੀ ਦੇਖ ਕੇ ਕੁੜੀਆਂ ਉਹਦੀ ਇੱਜ਼ਤ ਕਰਦੀਆਂ ਹਨ।)

ਪਾਲੀ – (ਕਾਰ ‘ਚੋਂ ਨਿਕਲ ਕੇ ਆਪਣੀਆਂ ਸਹੇਲੀਆਂ ਨਾਲ ਜਾ ਕੇ ਖੜੀ ਹੋ ਜਾਂਦੀ ਹੈ।)

ਇੱਕ ਸਹੇਲੀ – (ਪਾਲੀ ਨੂੰ) ‘ਨੀ ਤੂੰ ਤਾਂ ਇਹ ਬਹੁਤ ਚੰਗਾ ਕੀਤਾ, ਜਿਹੜੀ ਕਾਰ ਵਿੱਚ ਆਉਣ ਲੱਗ ਪਈ ਏ, ਗਰਮੀ ਨੇ ਵੀ ਕਹਿਰ ਕੀਤਾ ਹੋਇਆ ਏ?’

(ਕੋਲ ਖੜ੍ਹੇ 4-5 ਮੁੰਡੇ, ਪਾਲੀ ਨੂੰ ਕਾਰ ‘ਚੋਂ ਨਿਕਲਦਿਆਂ ਦੇਖ ਕੇ ਹੱਸ ਰਹੇ ਸਨ।)

ਇੱਕ ਮੁੰਡਾ – ‘ਯਾਰ ਮੈਂ ਵੀ ਕੱਲ੍ਹ ਨੂੰ ਕਾਰ ‘ਚ ਹੀ ਆਊਂਗਾ।’

ਦੂਸਰਾ ਮੁੰਡਾ – ‘ਤੁਹਾਡੇ ਕੋਲ ਕਾਰ ਹੈਗੀ ਆ?’

ਪਹਿਲਾ ਮੁੰਡਾ – ‘ਨਾ ਵੀ ਹੋਈ ਤਾਂ ਇੱਕ ਦਿਨ ਲਈ ਕਿਸੇ ਤੋਂ ਮੰਗ ਲਵਾਂਗੇ, ਇੱਕ ਦਿਨ ਲਈ ਤਾਂ ਟੌਹਰ ਬਣ ਜੂ।’

(ਸਾਰੇ ਮੁੰਡੇ ਖਿੜ ਖਿੜਾ ਕੇ ਹੱਸ ਪਏ।)

ਪਾਲੀ – (ਮੁੰਡਿਆਂ ਵੱਲ ਦੇਖ ਕੇ) ‘ਮਰ ਜਾਣੇ ਕਿੱਦਾਂ ਟਿੱਚਰਾਂ ਕਰਦੇ ਆ।’

ਇੱਕ ਮੁੰਡਾ – ‘ਚਲੋ ਹੁਣ ਕਲਾਸਾਂ ‘ਚ ਚਲੀਏ, ਟਾਈਮ ਹੋ ਗਿਆ ਐ।’

(ਸਾਰੇ ਮੁੰਡੇ ਕੁੜੀਆਂ ਆਪੋ ਆਪਣੀਆਂ ਕਲਾਸਾਂ ਵੱਲ ਨੂੰ ਤੁਰ ਪਏ।)

ਦ੍ਰਿਸ਼ ਛੇਵਾਂ
ਸਥਾਨ – ਕਾਲਜ ਦਾ ਕਲਾਸ ਰੂਮ
ਪਾਤਰ – ਪ੍ਰੋਫੈਸਰ ਗੋਪੀ, ਚੰਦਰ ਮੋਹਨ ਵਿਦਿਆਰਥੀ

ਕਮੇਡੀ

ਪ੍ਰੋਫ਼ੈਸਰ – (ਵਿਦਿਆਰਥੀ ਬੈਠੇ ਹਨ, ਪ੍ਰੋਫ਼ੈਸਰ ਗੋਪੀ ਲੈਕਚਰ ਦੇ ਰਹੇ ਹਨ।) – ‘ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਐ, ਜੇ ਅਸੀਂ ਸਮੇਂ ਦੀ ਕਦਰ ਨਹੀਂ ਕਰਾਂਗੇ, ਤਾਂ ਅਸੀਂ ਬਹੁਤ ਪਿੱਛੜ ਜਾਵਾਂਗੇ।’

ਚੰਦਰ ਮੋਹਨ – (ਮੱਥੇ ‘ਤੇ ਪੱਟੀ ਬੰਨ੍ਹੀ ਹੋਈ ਐ, ਕਲਾਸਰੂਮ ਦੇ ਮੂਹਰੇ ਖੜ੍ਹਾ ਹੋ ਕੇ) ‘ਮੇ ਆਈ ਕਮ ਇਨ ਸਰ?’

ਪ੍ਰੋਫ਼ੈਸਰ – ‘ਚੰਦਰ ਮੋਹਨ! ਇਹ ਤੇਰੇ ਆਉਣ ਦਾ ਟਾਈਮ ਐ? ਘੜੀ ‘ਤੇ ਦੇਖ ਕੀ ਵੱਜਾ ਐ?’

ਚੰਦਰ ਮੋਹਨ – ‘ਸਰ, ਜਦੋਂ ਮੈਂ ਆ ਰਿਹਾ ਸੀ, ਰਸਤੇ ਵਿੱਚ ਕੁੜੀਆਂ ਗੁੱਲੀ ਡੰਡਾ ਖੇਡ ਰਹੀਆਂ ਸਨ, ਪਰ, ਜਦੋਂ ਮੈਂ ਉਨ੍ਹਾਂ ਵੱਲ ਦੇਖਿਆ, ਤਾਂ ਇੱਕ ਕੁੜੀ ਨੇ ਗੁੱਲੀ ਨੂੰ ਟੱਲ ਮਾਰਿਆ, ਤਾਂ ਗੁੱਲੀ ਸਿੱਧੀ ਮੇਰੇ ਮੱਥੇ ‘ਚ ਵੱਜੀ। ਪਰ ਘੜੀ ਬੱਚ ਗਈ, ਘੜੀ ‘ਤੇ ਕੁੱਝ ਨਹੀਂ ਵੱਜਾ। (ਸਾਰੇ ਮੁੰਡੇ ਹੱਸ ਪਏ।)

ਪ੍ਰੋਫ਼ੈਸਰ – ‘ਓਏ ਮੈਂ ਤੈਥੋਂ ਟਾਈਮ ਪੁੱਛਿਆ, ਟਾਈਮ ਦੱਸ ਕੀ ਹੋਇਆ?’

ਚੰਦਰ ਮੋਹਨ – ‘ਸਰ ਜਦੋਂ ਗੁੱਲੀ ਮੱਥੇ ‘ਚ ਵੱਜੀ ਸੀ, ਉਸ ਵੇਲੇ ਸਾਢੇ ਨੌਂ ਦਾ ਟਾਈਮ ਸੀ।’

ਪ੍ਰੋਫ਼ੈਸਰ – (ਗੁੱਸੇ ਵਿੱਚ) ‘ਓਏ ਵਕਤ ਕੀ ਐ?’

ਚੰਦਰ ਮੋਹਨ – ‘ਸਰ ਵਕਤ ਬਹੁਤ ਹੀ ਮਾੜਾ ਸੀ, ਤਦੇ ਤਾਂ ਮੱਥੇ ਵਿੱਚ ਗੁੱਲੀ ਵੱਜੀ।’ (ਮੁੰਡੇ ਫਿਰ ਹੱਸ ਪਏ।)

ਪ੍ਰੋਫ਼ੈਸਰ – (ਬਹੁਤ ਹੀ ਗੁੱਸੇ ਵਿੱਚ) ‘ਓਏ ਮੈਂ ਤੈਥੋਂ ਸਮਾਂ ਪੁੱਛਦਾਂ, ਸਮਾਂ ਦੱਸ ਕੀ ਏ?’

ਚੰਦਰ ਮੋਹਨ – ‘ਸਰ ਸਮੇਂ ਦੀ ਹੀ ਤਾਂ ਸਾਰੀ ਗੱਲ ਐ, ਸਮਾਂ ਹੀ ਮਾੜਾ ਸੀ, ਤਾਹੀਉਂ ਮੇਰੇ ਮੱਥੇ ‘ਚ ਗੁੱਲੀ ਵੱਜੀ।'(ਕਲਾਸ ਦੇ ਮੁੰਡੇ, ਹੱਸ-ਹੱਸ ਕੇ ਦੋਹਰੇ ਹੋਈ ਜਾਂਦੇ ਸੀ।)

ਪ੍ਰੋਫ਼ੈਸਰ – ‘ਓਏ ਪਾਗਲਾ ਵੇਲਾ ਦੱਸ ਵੇਲਾ?’

ਚੰਦਰ ਮੋਹਨ – ‘ਸਰ ਜਦੋਂ ਮੱਥੇ ‘ਚ ਗੁੱਲੀ ਵੱਜੀ ਸੀ, ਉਦੋਂ ਸ਼ਾਹ ਵੇਲਾ ਸੀ।'(ਮੁੰਡੇ ਹੱਸ ਹੱਸ ਕੇ ਇੱਕ ਦੂਜੇ ਦੇ ਉੱਪਰ ਡਿੱਗ ਰਹੇ ਸਨ।)

(ਘੰਟੀ ਵੱਜੀ, ਕਾਲਜ ਦਾ ਸਮਾਂ ਸਮਾਪਤ ਹੋ ਗਿਆ। ਸਾਡੇ ਵਿਦਿਆਰਥੀ ਬਾਹਰ ਨੂੰ ਜਾਣ ਲੱਗ ਪਏ।)

ਪ੍ਰੋਫ਼ੈਸਰ – (ਮੱਥੇ ‘ਤੇ ਹੱਥ ਮਾਰ ਕੇ) ‘ਉਹ ਰੱਬਾ, ਇਹ ਪਾਗਲ ਤੂੰ ਮੇਰੀ ਕਲਾਸ ਵਿੱਚ ਹੀ ਭੇਜਣਾ ਸੀ।’ ਕਹਿ ਕੇ ਪ੍ਰੋਫ਼ੈਸਰ ਵੀ ਕਲਾਸ ਰੂਮ ਤੋਂ ਚਲੇ ਗਿਆ।

ਦ੍ਰਿਸ਼ ਸੱਤਵਾਂ
ਸਥਾਨ – ਕਾਲਜ ਤੋਂ ਬਾਹਰ ਦਾ ਦ੍ਰਿਸ਼
ਪਾਤਰ – ਸੁੱਖੀ, ਪਾਲੀ, ਸ਼ੁਭਮ

ਸੁੱਖੀ ਨੇ ਪਾਲੀ ਨੂੰ ਸ਼ੁਭਮ ਦੀਆਂ ਗ਼ਲਤ ਹਰਕਤਾਂ ਤੋਂ ਜਾਣੂ ਕਰਵਾਉਣਾ।

(ਕਾਲਜ ਦੇ ਬਾਹਰ ਕਾਰਾਂ, ਐਕਟਿਵਾ ਅਤੇ ਆਟੋ ਰਿਕਸ਼ਾ ਆਦਿ ਦੀ ਭੀੜ ਲੱਗ ਗਈ। ਸ਼ੁਭਮ ਦੀ ਕਾਰ ਵੀ ਸਾਰਿਆਂ ਤੋਂ ਵੱਖਰੀ, ਥੋੜ੍ਹੀ ਦੂਰ ਖੜ੍ਹੀ ਹੈ। ਸਾਰੇ ਵਿਦਿਆਰਥੀ ਆਪੋ-ਆਪਣੀਆਂ ਗੱਡੀਆਂ ‘ਤੇ ਬੈਠ ਕੇ ਜਾ ਰਹੇ ਹਨ। ਸੁੱਖੀ ਤੇ ਪਾਲੀ ਵੀ ਕਾਲਜ ਤੋਂ ਬਾਹਰ ਆ ਕੇ ਖੜ੍ਹੀਆਂ ਹੋ ਗਈਆਂ ਤੇ ਆਪਸ ‘ਚ ਗੱਲਾਂ ਕਰਨ ਲੱਗ ਪਈਆਂ।)

ਪਾਲੀ – ‘ਸੁੱਖੀ, ਤੂੰ ਕਾਹਦੇ ਵਿੱਚ ਬੈਠ ਕੇ ਘਰ ਜਾਵੇਂਗੀ?’

ਸੁੱਖੀ – ‘ਮੈਂ ਤਾਂ ਆਟੋ ਵਿੱਚ ਬੈਠ ਕੇ ਜਾਂਦੀ ਹੁੰਦੀ ਹਾਂ, ਤੂੰ ਕਿਵੇਂ ਜਾਵੇਂਗੀ?’

ਪਾਲੀ – (ਸ਼ੁਭਮ ਵੱਲ ਇਸ਼ਾਰਾ ਕਰ ਕੇ) ‘ਔਹ ਦੇਖ ਮੁੰਡਾ, ਕਾਰ ਨਾਲ ਢੋਅ ਲਾ ਕੇ ਖੜ੍ਹਾ, ਉਹ ਮੈਨੂੰ ਹੀ ਉਡੀਕ ਰਿਹਾ।’

ਸੁੱਖੀ – ‘ਉਹ ਮੁੰਡਾ ਕੌਣ ਏ?’ਪਾਲੀ – ‘ਪਤਾ ਨਹੀਂ, ਸਵੇਰੇ ਵੀ ਮੈਨੂੰ ਉਹੀ ਕਾਲਜ ਛੱਡ ਕੇ ਗਿਆ ਸੀ। ਕਹਿੰਦਾ ਸੀ, ਮੈਂ ਛੁੱਟੀ ਵੇਲੇ ਤੁਹਾਨੂੰ ਘਰ ਛੱਡ ਆਵਾਂਗਾ।’

ਸੁੱਖੀ – ‘ਤੂੰ ਪਾਗਲ ਏਂ, ਜੇ ਉਹ ਘਰ ਦੀ ਬਜਾਏ, ਹੋਰ ਕਿਤੇ ਲੈ ਗਿਆ, ਫਿਰ ਤੂੰ ਕੀ ਕਰੇਂਗੀ?’

ਪਾਲੀ – ‘ਇੱਦਾਂ ਕਿੱਦਾਂ ਹੋ ਜੂ?’

ਸੁੱਖੀ – ‘ਸਵੇਰੇ ਉਹਨੇ ਤੇਰੇ ਤੋਂ ਕਿੰਨਾ ਕਿਰਾਇਆ ਲਿਆ ਸੀ?’

ਪਾਲੀ – ‘ਕੁੱਝ ਵੀ ਨਹੀਂ।’

ਸੁੱਖੀ – ‘ਬੇਵਕੂਫੇ, ਡੰਗਰੇ, ਤੂੰ ਕਿਹੜੀ ਦੁਨੀਆਂ ‘ਚ ਰਹਿੰਨੀ ਏਂ? ਕੀ ਉਹਨੂੰ ਪੈਟਰੋਲ ਫ਼੍ਰੀ ਮਿਲਦਾ ਐ, ਕੀ ਲੱਖਾਂ ਦੀ ਗੱਡੀ ਉਹਨੂੰ ਕਿਸੇ ਨੇ ਮੁਫ਼ਤ ਦਿੱਤੀ ਹੋਵੇਗੀ?’

ਪਾਲੀ – ‘ਉਹ ਤਾਂ ਕਹਿੰਦਾ ਸੀ, ਮੈਨੂੰ ਤੇਰੇ ਡੈਡੀ ਨੇ ਕਿਹਾ ਸੀ, ਤੂੰ ਇਹਨੂੰ ਕਾਲਜ ਛੱਡ ਵੀ ਆਇਆ ਕਰ, ਲੈ ਵੀ ਆਇਆ ਕਰ।’ਸੁੱਖੀ – ‘ਦੂਰ ਫਿਟੇ ਮੂੰਹ ਤੇਰਾ, ਇਹੋ ਜਿਹੀ ਦਾ, ਮੈਨੂੰ ਲੱਗਦੈ, ਤੂੰ ਬੀ.ਏ. ‘ਚ ਨਹੀਂ, ਪਹਿਲੀ ਦੂਜੀ ‘ਚ ਪੜ੍ਹਦੀ ਏਂ।’

(ਕਾਰ ਵਾਲੇ ਮੁੰਡੇ ਨੇ ਪਾਲੀ ਨੂੰ ਆਉਣ ਦਾ ਇਸ਼ਾਰਾ ਕੀਤਾ।)

ਪਾਲੀ – (ਕਾਰ ਵਾਲੇ ਮੁੰਡੇ ਵੱਲ ਇਸ਼ਾਰਾ ਕਰ ਕੇ) ‘ਔਹਿ ਦੇਖ, ਮੈਨੂੰ ਆਉਣ ਦੇ ਇਸ਼ਾਰੇ ਕਰਦੈ?’ਸੁੱਖੀ – ‘ਤੂੰ ਇੱਧਰ ਆ ਮੇਰੇ ਨਾਲ, ਆਪਾਂ ਦੋਵੇਂ ਆਟੋ ਵਿੱਚ ਇਕੱਠੀਆਂ ਜਾਵਾਂਗੀਆਂ।’

(ਦੋਵੇਂ ਆਟੋ ਵਿੱਚ ਬੈਠ ਕੇ ਚਲੀਆਂ ਗਈਆਂ। ਪਾਲੀ ਫਿਰ ਵੀ ਆਟੋ ‘ਚੋਂ ਸਿਰ ਕੱਢ ਕੇ ਪਿੱਛੇ ਨੂੰ ਕਾਰ ਵੱਲ ਦੇਖਦੀ ਹੈ।)

ਦ੍ਰਿਸ਼ ਅੱਠਵਾਂ
ਸਥਾਨ – ਸੋਹਣ ਸਿੰਘ ਦਾ ਘਰ
ਪਾਤਰ – ਸੋਹਣ ਸਿੰਘ, ਸੁੱਖੀ, ਪਾਲੀ

ਸੋਹਣ ਸਿੰਘ ਨੂੰ, ਪਾਲੀ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕਰਨਾ।

(ਪਾਲੀ ਤੇ ਸੁੱਖੀ ਇੱਕ ਮੰਜੇ ‘ਤੇ ਬੈਠੀਆਂ ਹਨ। ਸਾਹਮਣੇ ਕੁਰਸੀ ‘ਤੇ ਸੋਹਣ ਸਿੰਘ ਬੈਠਾ ਹੈ।)

ਸੁੱਖੀ – (ਸੋਹਣ ਸਿੰਘ ਨੂੰ) ‘ਅੰਕਲ ਜੀ, ਪਾਲੀ ਨੂੰ ਪੜ੍ਹਾਈ ਤੋਂ ਇਲਾਵਾ ਕੋਈ ਸਮਾਜਿਕ ਸਿੱਖਿਆ ਵੀ ਦਿਆ ਕਰੋ। ਤਾਂ ਜੋ ਇਹਨੂੰ ਸਮਾਜ ਬਾਰੇ ਵੀ ਕੁੱਝ ਪਤਾ ਲੱਗ ਸਕੇ।’

ਸੋਹਣ ਸਿੰਘ – ‘ਸੁੱਖੀ ਧਾ, ਅਜੇ ਇਹਦੇ ਪੜ੍ਹਾਈ ਦੇ ਦਿਨ ਹਨ। ਅੱਜ ਤਾਈਂ ਇਹ ਪੜ੍ਹਾਈ ‘ਚੋਂ ਫਸਟ ਜਾਂ ਸੈਕੰਡ ਹੀ ਆਈ ਹੈ, ਇਸ ਲਈ ਅਸੀਂ ਇਹਦੀ ਪੜ੍ਹਾਈ ਵਿੱਚ ਖਲਲ ਨਹੀਂ ਪਾਉਣਾ ਚਾਹੁੰਦੇ।’

ਸੁੱਖੀ – ‘ਅੰਕਲ ਜੀ, ਅਸੀਂ ਸਮਾਜਿਕ ਜੀਵ ਹਾਂ, ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਕਿਸ ਤਰ੍ਹਾਂ ਵਿਚਰਨਾ ਹੈ, ਸਾਨੂੰ ਪਤਾ ਹੋਣੇ ਚਾਹੀਦੇ।’

ਸੋਹਣ ਸਿੰਘ – ‘ਬੇਟਾ, ਸਾਨੂੰ ਆਪਣੀ ਕੁੜੀ ‘ਤੇ ਪੂਰਾ ਭਰੋਸਾ ਹੈ, ਇਹ ਕਦੇ ਕੋਈ ਗਲਤ ਕਦਮ ਨਹੀਂ ਚੁੱਕ ਸਕਦੀ।’

ਸੁੱਖੀ – ‘ਮੈਨੂੰ ਵੀ ਪਤਾ ਹੈ, ਇਹ ਕੋਈ ਗਲਤ ਕਦਮ ਨਹੀਂ ਚੁੱਕ ਸਕਦੀ। ਪਰ ਸਾਨੂੰ ਇਸ ਗੱਲ ਤੋਂ ਵੀ ਹੁਸ਼ਿਆਰ ਰਹਿਣਾ ਚਾਹੀਦਾ ਹੈ, ਕਿ ਕੋਈ ਸਾਨੂੰ ਗਲਤ ਰਸਤੇ ‘ਤੇ ਨਾ ਪਾ ਦੇਵੇ। ਕਿਉਂਕਿ ਗਲਤ ਰਸਤੇ ‘ਤੇ ਰੱਖਿਆ ਹੋਇਆ ਸਾਡਾ ਇੱਕ ਕਦਮ ਵੀ ਸਾਡੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ।’

ਸੋਹਣ ਸਿੰਘ – ‘ਪੁੱਤਰ, ਤੂੰ ਇੱਧਰ ਉੱਧਰ ਦੀਆਂ ਗੱਲਾਂ ਨਾ ਕਰ, ਜੇਕਰ ਤੂੰ ਇਹਦੀ ਕੋਈ ਗਲਤ ਹਰਕਤ ਦੇਖੀ ਏ ਤਾਂ ਮੈਨੂੰ ਦੱਸ ਦੇ।’

ਪਾਲੀ – ‘ਅੰਕਲ ਜੀ, ਅੱਜ ਸਵੇਰੇ ਇਹ ਕਿਸੇ ਮੁੰਡੇ ਦੀ ਕਾਰ ਵਿੱਚ ਬੈਠ ਕੇ ਕਾਲਜ ਆਈ ਸੀ, ਵਾਪਸੀ ‘ਤੇ ਵੀ ਇਹ ਉਸੇ ਮੁੰਡੇ ਦੀ ਕਾਰ ਵਿੱਚ ਹੀ ਬੈਠਣ ਲੱਗੀ ਸੀ, ਤੁਹਾਨੂੰ ਪਤਾ ਐ ਉਹ ਮੁੰਡਾ ਕੌਣ ਐ?’

ਸੋਹਣ ਸਿੰਘ – (ਪਾਲੀ ਨੂੰ) ‘ਕੌਣ ਸੀ ਉਹ ਮੁੰਡਾ?’

ਪਾਲੀ – ‘ਉਹ ਕਹਿੰਦਾ ਸੀ, ਤੁਹਾਡੇ ਡੈਡੀ ਨੇ ਮੇਰੀ ਇਹ ਡਿਊਟੀ ਲਗਾਈ ਹੈ, ਕਿ ਤੂੰ ਹਰ ਰੋਜ਼ ਕੁੜੀ ਨੂੰ ਕਾਲਜ ਛੱਡ ਕੇ ਆਉਣਾ ਹੈ ਤੇ ਵਾਪਸ ਛੱਡ ਕੇ ਵੀ ਜਾਣਾ ਹੈ।’

ਸੋਹਣ ਸਿੰਘ – ‘ਤੂੰ ਮੈਨੂੰ ਪੁੱਛਿਆ? ਕਿ ਡੈਡੀ ਤੁਸੀਂ ਕਿਸੇ ਮੁੰਡੇ ਦੀ ਡਿਊਟੀ ਲਗਾਈ ਐ?’

ਪਾਲੀ – ‘ਡੈਡੀ, ਮੈਂ ਵਾਪਸ ਆ ਕੇ ਤੁਹਾਡੇ ਕੋਲੋਂ ਪੁੱਛਣਾ ਹੀ ਸੀ?’

ਸੁੱਖੀ – ‘ਜੇ ਤੈਨੂੰ ਉਹ ਕੋਲਡ ਡਰਿੰਕ ਵਿੱਚ ਜਾਂ ਪਾਣੀ ਵਿੱਚ, ਕੋਈ ਬੇਹੋਸ਼ੀ ਦੀ ਦਵਾ ਮਿਲਾ ਕੇ ਪਿਲਾ ਦਿੰਦਾ, ਤਾਂ ਤੈਨੂੰ ਉਹ ਬੇਹੋਸ਼ ਕਰ ਕੇ ਕਿਤੇ ਲੈ ਜਾਂਦਾ, ਤਾਂ ਤੇਰੀ ਤੇ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਨਾ।’

ਪਾਲੀ – ‘ਦੀਦੀ ਮੈਂ ਤਾਂ ਇਹ ਸੋਚਿਆ ਹੀ ਨਹੀਂ ਸੀ।’

ਸੋਹਣ ਸਿੰਘ – (ਸੁੱਖੀ ਨੂੰ) ਦੱਸ ਕੁੜੀਏ, ਇਹਦਾ ਕੀ ਇਲਾਜ ਕਰੀਏ?’

ਸੁੱਖੀ – ‘ਅੰਕਲ ਜੀ, ਅਸੀਂ ਆਪਣੇ ਇਹੋ ਜਿਹੇ ਧੀ ਪੁੱਤ ਨੂੰ ਸਮਝਦੇ ਹਾਂ ਕਿ ਇਹ ਬਹੁਤ ਸਿੱਧਾ ਹੈ, ਪਰ ਉਹ ਸਿੱਧਾ ਨਹੀਂ ਹੁੰਦਾ, ਉਹਦਾ ਦਿਮਾਗ ਡਿਪਰੈਸ਼ਨ ਵੱਲ ਨੂੰ ਜਾ ਰਿਹਾ ਹੁੰਦਾ ਅਤੇ ਡਿਪਰੈਸ਼ਨ ਤੋਂ ਅਗਲੀ ਸਟੇਜ, ਪਾਗਲਪਨ ਦੀ ਹੈ।’

ਸੋਹਣ ਸਿੰਘ – ‘ਕੁੜੀਏ, ਤੂੰ ਤਾਂ ਮੈਨੂੰ ਫ਼ਿਕਰਾਂ ‘ਚ ਪਾ ਦਿੱਤਾ।’

ਸੁੱਖੀ – ‘ਅੰਕਲ ਜੀ, ਅਸੀਂ ਆਪਣੇ ਇਹੋ ਜਿਹੇ ਧੀ ਪੁੱਤ ਨੂੰ ਸਮਝਦੇ ਹਾਂ ਕਿ ਇਹ ਬਹੁਤ ਸਿੱਧਾ ਹੈ, ਪਰ ਉਹ ਸਿੱਧਾ ਨਹੀਂ ਹੁੰਦਾ, ਉਹਦਾ ਦਿਮਾਗ ਡਿਪਰੈਸ਼ਨ ਵੱਲ ਨੂੰ ਜਾ ਰਿਹਾ ਹੁੰਦਾ ਅਤੇ ਡਿਪਰੈਸ਼ਨ ਤੋਂ ਅਗਲੀ ਸਟੇਜ, ਪਾਗਲ ਮੰਨਦੀ ਹੈ।’

ਸੋਹਣ ਸਿੰਘ – ‘ਕੁੜੀਏ, ਤੂੰ ਤਾਂ ਮੈਨੂੰ ਫ਼ਿਕਰਾਂ ‘ਚ ਪਾ ਦਿੱਤਾ।’

ਸੁੱਖੀ – ‘ਅੰਕਲ ਜੀ, ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਕੁੜੀ ਨੂੰ ਸਾਰਾ ਦਿਨ ਪੜ੍ਹਾਈ ‘ਚ ਨਾ ਲਾਈ ਰੱਖਿਆ ਕਰੋ, ਕਿਸੇ ਵੇਲੇ ਉਹਨੂੰ ਟੀ.ਵੀ. ਦੇਖਣ ਲਈ ਕਹਿ ਦਿਆ ਕਰੋ, ਕਦੀ ਘਰ ਦੇ ਕਿਸੇ ਕੰਮ ਲਈ ਕਹਿ ਦਿਆ ਕਰੋ, ਕਦੀ ਐਤਵਾਰ ਛੁੱਟੀ ਦੇ ਦਿਨ ਉਹਨੂੰ ਪਾਰਕ ਵਿੱਚ ਲੈ ਜਾਇਆ ਕਰੋ, ਉੱਥੇ ਕੁੜੀਆਂ ਮੁੰਡੇ ਖੇਡ ਰਹੇ ਹੁੰਦੇ ਹਨ, ਉਨ੍ਹਾਂ ਵੱਲ ਦੇਖ ਕੇ ਇਹਦਾ ਦਿਲ ਵੀ ਖੇਡਣ ਅਤੇ ਨੱਚਣ ਟੱਪਣ ਲਈ ਕਰੇਗਾ। ਇਸ ਤਰ੍ਹਾਂ ਇਹ ਡਿਪਰੈਸ਼ਨ ਤੋਂ ਬਚ ਜਾਏਗੀ ਅਤੇ ਸਮਾਜ ਦਾ ਹਿੱਸਾ ਬਣ ਕੇ, ਸਮਾਜ ਵਿੱਚ ਹੋ ਰਹੇ ਗੰਦੇ ਮੰਦੇ ਸਾਰੇ ਜਾਣ ਜਾਏਗੀ।’

ਸੋਹਣ ਸਿੰਘ – ‘ਠੀਕ ਐ ਧੀਏ, ਮੈਂ ਇੰਝ ਹੀ ਕਰੂੰਗਾ।’

…ਬਾਕੀ ਅਗਲੇ ਅੰਕ ‘ਚ