ਵਸਤਾਂ ਜਿੱਤੀਆਂ

ਰਿਸ਼ਤੇ ਬਣਾਏ ਸੀ ਕੁਝ ਸੁਣਨ ਕਹਿਣ ਵਾਸਤੇ।
ਘਰ ਬਣਾਇਆ ਸੀ ਵਿਚ ਵੱਸਣ ਰਹਿਣ ਵਾਸਤੇ।

ਰਿਸ਼ਤੇ ਬੰਜਰ ਹੋ ਗਏ, ਘਰ ਸਾਡੇ ਖੰਡਰ ਹੋ ਗਏ।
ਸਭਕੁਝ ਤਿਆਗਿਆ ਅਸੀਂ ਵਸਤਾਂ ਗ੍ਰਹਿਣ ਵਾਸਤੇ।

ਨਿੱਘੇ ਨਹੀਂ ਰਿਸ਼ਤੇ ਤਾਂ ਫਿਰ ਗੱਲ ਬਾਤ ਨਾ ਰਹੀ।
ਘਰ ਗ੍ਰਹਿਸਤੀ ਵਿਚ ਕੋਈ ਇਤਿਆਤ ਨਾ ਰਹੀ।

ਵਸਤਾਂ ਪਿੱਛੇ ਦੌੜਦੇ ਸਭਕੁਝ ਹੀ ਪਿੱਛੇ ਰਹਿ ਗਿਆ।
ਬਾਗੀ ਹੋਏ ਰਿਸ਼ਤੇ ਜਿਹੜੇ ਸੀ ਬਹਿਣ ਪੈਣ ਵਾਸਤੇ।

ਸਭ ਕੁਝ ਤਿਆਗਿਆ ਅਸੀਂ ਵਸਤਾਂ ਗ੍ਰਹਿਣ ਵਾਸਤੇ।
ਕਾਹਦੀ ਚਮਕ ਦਮਕ ਨੇ ਚੁੰਧਿਆਈ ਇਹ ਦੁਨੀਆ।

ਵਸਤਾਂ ਜਿੱਤੀਆਂ ਵਸਤਾਂ ਨੇ ਹਰਾਈ ਇਹ ਦੁਨੀਆ।
ਆਪੋ ਧਾਪੀ ਐਨੀ ਕਿ ਗੱਲ ਕਰਨ ਵਾਲੀ ਨਾ ਰਹੀ।

ਕੋਈ ਭੀ ਨਹੀਂ ਰਾਜੀ ਕਿਸੇ ਨੂੰ ਭੀ ਸਹਿਣ ਦੇ ਵਾਸਤੇ।
ਸਭਕੁਝ ਤਿਆਗਿਆ ਅਸੀਂ ਵਸਤਾਂ ਗ੍ਰਹਿਣ ਵਾਸਤੇ ।