ਦਿਲ ਮੈਂਡਾ

ਗੁਰਚਰਨ ਸਿੰਘ ਲਾਂਬਾ

ਆਵਾਜ਼-ਏ-ਖ਼ਲਕ

ਦਿਲਬਰ ਮੈਂਡੇ ਦਿਲ ਹਿਕ ਦਿੱਤਾ, ਨਿਰਾ ਟਟਿਹਰੀ ਜਿੰਨ੍ਹਾ।
ਲਿਸ਼ ਲਿਸ਼ ਝਮਕਣ ਝਿਮ-ਝਿਮ ਕਰਦੇ ਰੰਗ ਬਰੰਗੇ ਸੋਹਣੇ ਮੰਜ਼ਰ,
ਅਣਗਿਣਤ ਨਜ਼ਾਰੇ ਕੀਤੇ ਸਾਹਵੇਂ ਦਿਲ ਕਿਵੇਂ ਮੈਂ ਬੰਨ੍ਹਾਂ।
ਸ਼ੋਰ ਸ਼ਰਾਬਾ ਪਾ ਕੇ ਆਪੇ ਚਰਾਵੇਂ ਧਿਆਨ ਨਾ ਟਪੇ ਬਨਾਂ।
ਗੁੜ ਗੁੜ ਕਰਦਾ ਦਿਲ ਹੈ ਮੇਰਾ, ਨਹੀਓਂ ਘੁੰਨਾ ਮੁੰਨਾ।
ਫਿਰ ਕਿਉਂ ਇਹ ਗਿਲਾ ਕਰੇਂ, ਤੂੰ ਤੈਨੂੰ ਚੇਤੇ ਕਿਉਂ ਨਹੀਂ ਕਰਨਾ।
ਰੋਗ ਅਵੱਲੜਾ ਪੁੱਛੇ, ਹਾਲ ਇਹ ਕੀਕਣ ਹੋਇਆ ਮੇਰਾ,
ਕੱਸ ਕੇ ਇੰਦੇ ਸਾਰੇ ਮੇਰੇ, ਆਪਣੇ ਵਲ ਤੂੰ ਮੋੜ ਮੁਹਾਰਾਂ
ਦਿਲ ਦੀਆਂ ਤਾਰਾਂ ਜੋੜ ਤੇਰੇ ਨਾਲ, ਗਿਲਾ ਮੈਂ ਤੇਰਾ ਲਾਹਵਾਂ।