ਸ਼ੋਰ ਪ੍ਰਦੂਸ਼ਣ
ਬੇਨਤੀ ਹੈ ਕਿ ਇਕ ਸਭ ਨੂੰ ਕਰਨਾ ਮਨਜ਼ੂਰ ਜੀ,
ਪੇਪਰਾਂ ਦੇ ਦਿਨੀਂ ‘ਵਾਜ ਘੱਟ ਰਖਣਾ ਜ਼ਰੂਰ ਜੀ,
ਵਿਆਹ-ਸ਼ਾਦੀਆਂ ਤੇ ਡੀਜੇ ਉੱਚੀ ਲਾਇਓ ਨਾ,
ਸ਼ੋਰ ਪ੍ਰਦੂਸ਼ਣ ਕੰਨਾਂ ਤੱਕ ਪਹੁੰਚਾਇਓ ਨਾ,
ਮਾੜੀਆਂ ਆਦਤਾਂ ਨੂੰ ਰਲ ਕਰਨਾ ਦੂਰ ਜੀ…..
ਸਭ ਧਰਮਾਂ ਵਾਲਿਓ ਹੱਥ ਜੋੜ ਕੇ ਅਪੀਲ ਏ,
ਤਰਕ ਦਾ ਸੂਰਜ ਚੜ੍ਹੇ ਚਾਨਣ ਕੋਹਾਂ ਮੀਲ ਏ,
ਉੱਚੀ ਸੁੱਚੀ ਸੋਚ ਹੋਵੇ ਜੱਗ ਭਰਪੂਰ ਜੀ…..
ਸੜਕਾਂ ‘ਤੇ ਬਿਨ੍ਹਾਂ ਵਜ੍ਹਾ ਪੈਂ-ਪੌ ਵਜਾਇਆ ਨਾ,
ਦਿਲ ਦੇ ਮਰੀਜ਼ਾਂ ਨੂੰ ਐਵੇਂ ਧਮਕਾਇਓ ਨਾ,
ਮੰਨਣਾ ਕਨੂੰਨ ਛੱਡ, ਝੂਠੇ ਏ ਗਰੂਰ ਜੀ.
ਆਓ ਰਲਕੇ ਸਾਰੇ ਵਾਅਦਾ ਇੱਕ ਕਰੀਏ,
ਦੇਸ਼ ਦੇ ਭਵਿੱਖ ਅੱਗੇ ਨਾ ਕੰਡੇ ਆਪਾਂ ਧਰੀਏ,
‘ਪ੍ਰੀਤ ਬੀੜ ਕਿਸ਼ਨ’, ਗੱਲ ਕਰੋ ਮਨਜ਼ੂਰ ਜੀ…..
- ਗੁਰਪ੍ਰੀਤ ਸਿੰਘ ਬੀੜ ਕਿਸਨ
ਪਿੰਡ ਬੀਜਾ, ਤਹਿ. ਖੰਨਾ, ਲੁਧਿਆਣਾ, 141412
ਮੋਬਾਇਲ ਨੰ. 99884-66885